ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਵਿਗੜੀ ਤਬੀਅਤ,ਹਸਪਤਾਲ ‘ਚ ਭਰਤੀ

Rajneet Kaur
2 Min Read

ਨਿਊਜ਼ ਡੈਸਕ: ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਫਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਫਿਲਮ ‘ਚ ਸ਼ਹਿਨਾਜ਼ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਦੌਰਾਨ ਅਚਾਨਕ ਪ੍ਰਸ਼ੰਸਕਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਹਸਪਤਾਲ ‘ਚ ਦਾਖਲ ਹੈ।

ਦਰਅਸਲ, ਆਪਣੀ ਫਿਲਮ ਥੈਂਕ ਯੂ ਫਾਰ ਕਮਿੰਗ ਦੇ ਪ੍ਰਮੋਸ਼ਨ ‘ਚ ਰੁੱਝੀ ਸ਼ਹਿਨਾਜ਼ ਨੂੰ ਫੂਡ ਇਨਫੈਕਸ਼ਨ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਲਾਈਵ ‘ਤੇ ਦਿੱਤੀ ਹੈ। ਇਸ ਦੌਰਾਨ ਸ਼ਹਿਨਾਜ਼ ਨੂੰ ਮਰੀਜ਼ਾਂ ਦੇ ਕੱਪੜੇ ਅਤੇ ਹਸਪਤਾਲ ਦੇ ਬੈੱਡ ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ, ਦੇਖੋ, ਸਮਾਂ ਹਰ ਕਿਸੇ ਦਾ ਆਉਂਦਾ ਹੈ, ਤੇ ਜਾਂਦਾ ਹੈ, ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ। ਕੁਝ ਦਿਨਾਂ ਬਾਅਦ ਫੇਰ ਆਵਾਗੀਂ, ਮੈਂ ਠੀਕ ਹਾਂ। ਮੈਂ ਠੀਕ ਨਹੀਂ ਸੀ। ਮੈਨੂੰ ਇਨਫੈਕਸ਼ਨ ਹੋਗਿਆ ਸੀ। ਉਸਨੇ ਕਿਹਾ ਕਿ ਉਸਨੇ ਸੈਂਡਵਿਚ ਖਾ ਲਿਆ ਸੀ।

ਦਸ ਦਈਏ ਕਿ ਸ਼ਹਿਨਾਜ਼ ਨੂੰ ਬੀਮਾਰ ਦੇਖ ਕੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਚਿੰਤਾ ਜਤਾਈ ਹੈ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment