ਅਭਿਨੇਤਰੀ ਰਿਮੀ ਸੇਨ ਨੇ ਕਾਰ ਕੰਪਨੀ ‘ਤੇ ਠੋਕਿਆ 50 ਕਰੋੜ ਦਾ ਮੁਕੱਦਮਾ

Global Team
2 Min Read

ਬਾਲੀਵੁੱਡ ਅਭਿਨੇਤਰੀ ਰਿਮੀ ਸੇਨ (Rimi Sen ) ਕਥਿਤ ਤੌਰ ‘ਤੇ ਇਸ ਸਮੇਂ ਆਪਣੀ ਲਗਜ਼ਰੀ SUV ‘ਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਕਾਰ ਬਣਾਉਣ ਵਾਲੀ ਕੰਪਨੀ ਲੈਂਡ ਰੋਵਰ ਦੇ ਖਿਲਾਫ 50 ਕਰੋੜ ਰੁਪਏ ਦਾ ਮੁਕੱਦਮਾ ਦਾਇਰ ਕੀਤਾ ਹੈ।

ਰਿਪੋਰਟਾਂ ਮੁਤਾਬਕ ਰਿਮੀ ਸੇਨ ਨੇ ਸਾਲ 2020 ‘ਚ 92 ਲੱਖ ਰੁਪਏ ‘ਚ ਲੈਂਡ ਰੋਵਰ ਲਗਜ਼ਰੀ SUV ਖਰੀਦੀ ਸੀ। ਹੁਣ ਇਸ SUV ਦੇ ਸਨਰੂਫ, ਸਾਊਂਡ ਸਿਸਟਮ, ਸਕਰੀਨ ਅਤੇ ਰਿਅਰ-ਐਂਡ ਕੈਮਰੇ ‘ਚ ਕਈ ਤਕਨੀਕੀ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਅਦਾਕਾਰਾ ਨੇ ਕੰਪਨੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਆਪਣੀ ਸ਼ਿਕਾਇਤ ਵਿੱਚ ਅਭਿਨੇਤਰੀ ਨੇ ਲੈਂਡ ਰੋਵਰ ‘ਤੇ ਕਾਰ ਨਾਲ ਸਬੰਧਤ ਮੁਰੰਮਤ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦਾ ਆਰੋਪ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਾਰ ਸਤੀਸ਼ ਮੋਟਰਜ਼ ਪ੍ਰਾਈਵੇਟ ਲਿਮਟਿਡ ਤੋਂ ਖਰੀਦੀ ਸੀ, ਜੋ ਜੈਗੁਆਰ ਲੈਂਡ ਰੋਵਰ ਦਾ ਅਧਿਕਾਰਤ ਡੀਲਰ ਹੈ। ਹਾਲਾਂਕਿ, ਜਦੋਂ ਉਸਨੇ ਇਹ SUV ਖਰੀਦੀ ਸੀ, ਉਸ ਤੋਂ ਬਾਅਦ ਕੋਵਿਡ -19 ਮਹਾਂਮਾਰੀ ਦੇ ਕਾਰਨ ਲਾਕਡਾਊਨ ਲੱਗ ਗਿਆ ਸੀ। ਜਿਸ ਕਾਰਨ ਉਸ ਨੇ ਕਾਰ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ। ਹੁਣ ਜਦੋਂ ਉਹ ਇਸ ਦੀ ਵਰਤੋਂ ਕਰ ਰਹੀ ਹੈ, ਉਸ ਨੂੰ ਕਥਿਤ ਤੌਰ ‘ਤੇ ਕਾਰ ਨਾਲ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment