15 ਸਾਲ ਬਾਅਦ ਵੱਖ ਹੋਏ ਆਮਿਰ ਖ਼ਾਨ ਤੇ ਕਿਰਨ ਰਾਓ

TeamGlobalPunjab
2 Min Read

ਨਿਊਜ਼ ਡੈਸਕ – ਆਮਿਰ ਖ਼ਾਨ ਅਤੇ ਕਿਰਨ ਰਾਓ ਨੇ 15 ਸਾਲਾਂ ਬਾਅਦ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਆਮਿਰ ਅਤੇ ਕਿਰਨ ਨੇ ਇੱਕ ਸਾਂਝੇ ਬਿਆਨ ‘ਚ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਰਸਤੇ ਵੱਖਰੇ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਵੱਖ-ਵੱਖ ਤੌਰ ‘ਤੇ ਜਿਓਣਗੇ , ਇਸ ਖ਼ਬਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਬਿਆਨ ‘ਚ ਕਿਹਾ, ‘ਇਨ੍ਹਾਂ 15 ਸਾਲਾਂ ‘ਚ ਅਸੀਂ ਜ਼ਿੰਦਗੀ ਭਰ ਦਾ ਤਜ਼ੁਰਬਾ, ਆਨੰਦ ਅਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ। ਸਾਡਾ ਰਿਸ਼ਤਾ ਸਿਰਫ਼ ਵਿਸ਼ਵਾਸ, ਸਤਿਕਾਰ ਅਤੇ ਪਿਆਰ ‘ਚ ਵਧਿਆ ਹੈ। ਹੁਣ ਅਸੀਂ ਆਪਣੀ ਜ਼ਿੰਦਗੀ ‘ਚ ਇਕ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਹਾਂ। ਪਤੀ-ਪਤਨੀ ਦੇ ਤੌਰ ‘ਤੇ ਨਹੀਂ ਪਰ ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਸਾਂਝਾ ਕਰਾਂਗੇ।’

ਇੱਕ ਇੰਟਰਵਿਊ ‘ਚ ਆਮਿਰ ਨੇ ਦੱਸਿਆ ਸੀ ਕਿ ਕਿਰਨ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਫਿਲਮ ਲਗਾਨ ਦੇ ਸੈਟ ‘ਤੇ ਹੋਈ ਸੀ ਜਦੋਂ ਉਹ ਇੱਕ ਅਸਿਸਟੈਂਟ ਡਾਇਰੈਕਟਰ ਸਨ। ਦੱਸ ਦਈਏ ਕਿ ਆਮਿਰ ਖਾਨ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ। ਦੋਵਾਂ ਦਾ ਰਿਸ਼ਤਾ ਲਗਭਗ 16 ਸਾਲ ਤੱਕ ਚੱਲਿਆ ਸੀ। ਸਾਲ 2002 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ 2005 ਵਿੱਚ ਉਨ੍ਹਾਂ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ ਸੀ।

Share this Article
Leave a comment