ਅਦਾਕਾਰ ਜ਼ੀਸ਼ਾਨ ਖਾਨ ਹੋਏ ਭਿਆਨਕ ਸੜਕ ਹਾਦਸਾ ਦੇ ਸ਼ਿਕਾਰ; ਬਾਲ ਬਾਲ ਬਚੇ ਜ਼ੀਸ਼ਾਨ

Global Team
2 Min Read

ਮੁੰਬਈ : ਅਦਾਕਾਰ ਜ਼ੀਸ਼ਾਨ ਖਾਨ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਸ਼ਹੂਰ ਸੀਰੀਅਲ ‘ਕੁਮਕੁਮ ਭਾਗਿਆ’ ਅਤੇ ‘ਨਾਗਿਨ’ ਵਿੱਚ ਆਪਣੀਆਂ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਜ਼ੀਸ਼ਾਨ ਦੀ ਕਾਰ ਦੂਜੇ ਵਾਹਨ ਨਾਲ ਟਕਰਾ ਗਈ ਸੀ।ਖੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਹਨ, ਪਰ ਹਾਦਸਾ ਇੰਨਾ ਗੰਭੀਰ ਸੀ ਕਿ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।

ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਹਾਦਸਾ 8 ਦਸੰਬਰ ਨੂੰ ਰਾਤ 8:30 ਵਜੇ ਦੇ ਕਰੀਬ ਵਰਸੋਵਾ ਮੁੰਬਈ ਵਿੱਚ ਵਾਪਰਿਆ। ਜ਼ੀਸ਼ਾਨ ਦੀ ਕਾਲੀ ਕਾਰ ਇੱਕ ਸਲੇਟੀ ਰੰਗ ਦੇ ਵਾਹਨ ਨਾਲ ਸਿੱਧੀ ਟੱਕਰ ਹੋਣ ਦੀ ਖ਼ਬਰ ਹੈ। ਹਾਦਸੇ ਦੌਰਾਨ ਉਸਦੀ ਕਾਰ ਦੇ ਏਅਰਬੈਗ ਖੁਲ ਗਏ। ਰਾਹਗੀਰਾਂ ਦੇ ਅਨੁਸਾਰ, ਟੱਕਰ ਇੰਨੀ ਜ਼ਬਰਦਸਤ ਸੀ ਕਿ ਆਸ ਪਾਸ ਦੇ ਲੋਕ ਵੀ ਘਬਰਾ ਗਏ। ਹਾਦਸੇ ਦੌਰਾਨ ਦੋਵੇਂ ਵਾਹਨ ਵੀ ਨੁਕਸਾਨੇ ਗਏ, ਪਰ ਕੋਈ ਵੱਡੀ ਸਰੀਰਕ ਸੱਟ ਨਹੀਂ ਲੱਗੀ। ਫਿਲਹਾਲ ਇਸ ਮਾਮਲੇ ‘ਤੇ ਜ਼ੀਸ਼ਾਨ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਅਦਾਕਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ।

ਦਸ ਦਈਏ ਜ਼ੀਸ਼ਾਨ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2015 ਵਿੱਚ ਸਟਾਰ ਪਲੱਸ ਦੇ ਸ਼ੋਅ “ਕੁਛ ਤੋ ਹੈ ਤੇਰੇ ਮੇਰੇ ਦਰਮਿਆਨ” ਨਾਲ ਕੀਤੀ ਸੀ। ਫਿਰ ਉਹ ਸੋਨੀ ਟੀਵੀ ਦੇ “ਪਰਵਰਿਸ਼ ਸੀਜ਼ਨ 2” ਵਿੱਚ ਨਜ਼ਰ ਆਏ। ਜ਼ੀਸ਼ਾਨ ਨੇ ਜ਼ੀ ਟੀਵੀ ਦੇ ਸ਼ੋਅ “ਕੁਮਕੁਮ ਭਾਗਿਆ” ਵਿੱਚ ਆਰੀਅਨ ਖੰਨਾ ਦੀ ਭੂਮਿਕਾ ਨਿਭਾਈ। ਉਹ 2019 ਤੋਂ 2021 ਤੱਕ ਸ਼ੋਅ ਵਿੱਚ ਨਜ਼ਰ ਆਇਆ, ਜਿਸਨੇ ਉਸਨੂੰ ਪਛਾਣ ਦਿਵਾਈ। ਉਹ ਨਾਗਿਨ ਵਿੱਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿੱਗ ਬੌਸ ਓਟੀਟੀ ਦੇ ਪਹਿਲੇ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਵਜੋਂ ਵੀ ਹਿੱਸਾ ਲਿਆ ਸੀ। ਜ਼ੀਸ਼ਾਨ ਨੇ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment