Breaking News

ਆਮਿਰ ਖਾਨ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋਏ ਨਤਮਸਤਕ! ਦੇਖੋ ਸਿੱਖ ਪਹਿਰਾਵੇ ਵਿੱਚ ਕੁਝ ਖਾਸ ਤਸਵੀਰਾਂ!

ਇੱਕ ਫਿਲਮ ਦੌਰਾਨ ਅਦਾਕਾਰ ਨੂੰ ਕਿਸੇ ਵੀ ਤਰ੍ਹਾਂ ਦਾ ਰੋਲ ਅਦਾ ਕਰਨਾ ਪੈ ਜਾਂਦਾ ਹੈ। ਪਰ ਕਈ ਵਾਰ ਉਸ ਰੋਲ ਵਿੱਚ ਅਦਾਕਾਰ ਦਾ ਚਿਹਰਾ ਇੰਨਾ ਪ੍ਰਭਾਵਸ਼ਾਲੀ ਦਿਖਾਈ ਦੇਣ ਲੱਗ ਜਾਂਦਾ ਹੈ ਕਿ ਉਸ ਦੀ ਚਾਰੇ ਪਾਸੇ ਸ਼ਲਾਘਾ ਹੋਣ ਲੱਗ ਜਾਂਦੀ ਹੈ। ਕੁਝ ਅਜਿਹਾ ਹੀ ਪ੍ਰਭਾਵਸ਼ਾਲੀ ਚਿਹਰਾ ਦਿਖਾਈ ਦੇ ਰਿਹਾ ਹੈ ਪ੍ਰਸਿੱਧ ਅਦਾਕਾਰ ਆਮਿਰ ਖਾਨ ਦਾ।

ਜੀ ਹਾਂ ਆਪਣੀ ਨਵੀਂ ਫਿਲਮ ਲਾਲ ਸਿੰਘ ਚੱਢਾ ਵਿੱਚ ਉਹ ਕਾਫੀ ਪ੍ਰਭਾਵਸ਼ਾਲੀ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਉਹ ਇੱਕ ਸਰਦਾਰ ਵਿਅਕਤੀ ਦਾ ਰੋਲ ਅਦਾ ਕਰਦੇ ਨਜ਼ਰ ਆ ਰਹੇ ਹਨ। ਪ੍ਰਸਿੱਧ ਫਿਲਮ ਅਦਾਕਾਰ ਆਮਿਰ ਖਾਨ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ।

ਇਸ ਸਮੇਂ ਆਮਿਰ ਖਾਨ ਪੂਰੀ ਤਰ੍ਹਾਂ ਸਿੱਖ ਪਹਿਰਾਵੇ ਵਿੱਚ ਸਨ ਅਤੇ ਉਨ੍ਹਾਂ ਨੇ ਕੇਸਰੀ ਪੱਗ ਵੀ ਸਜਾਈ ਹੋਈ ਸੀ। ਆਮਿਰ ਖਾਨ ਦਾ ਦੌਰਾ ਗੁਪਤ ਸੀ ਪਰ ਪਤਾ ਲੱਗਣ ‘ਤੇ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸ਼ੰਸਕ ਗੁਰੂਦੁਆਰਾ ਸਾਹਿਬ ਵਿਖੇ ਪਹੁੰਚੇ।

ਦੱਸਣਯੋਗ ਹੈ ਕਿ ਆਮਿਰ ਖਾਨ ਇਸ ਸਮੇਂ ਰੋਪੜ ਵਿੱਚ ਹਨ ਜਿਥੇ ਉਹ ਆਪਣੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਪਿੰਡ ਗੜ੍ਹ ਬਾਗਾ ਵਿੱਚ ਕਰ ਰਹੇ ਹਨ।ਇਸ ਸਮੇਂ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਵੀ ਉਨ੍ਹਾਂ ਨਾਲ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਕੁਝ ਧਾਰਮਿਕ ਦ੍ਰਿਸ਼ ਵੀ ਫਿਲਮਾਏ ਗਏ ਹਨ ਜਿਸ ਲਈ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਗਏ।

ਜਾਣਕਾਰੀ ਮੁਤਾਬਿਕ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵਾੜੀ ਅਤੇ ਹੋਰ ਸਟਾਫ਼ ਨੇ ਸਿਰੋਪਾ ਦੇ ਕੇ ਖਾਨ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਆਮਿਰ ਖਾਨ ਨੇ ਵੀ ਗੁਰਦੁਆਰਾ ਸਾਹਿਬ ਵਿਚ ਲੰਗਰ ਛਕਿਆ।

Check Also

ਪੰਜਾਬ ਨੇ ਉੱਤਰ-ਪੂਰਬੀ ਤੇ ਪਹਾੜੀ ਰਾਜਾਂ ਦੀ ਤਰਜ਼ ‘ਤੇ 15HP ਤੱਕ ਦੇ ਖੇਤੀ ਪੰਪਾਂ ਨੂੰ ਸੂਰਜੀ ਊਰਜਾ ‘ਤੇ ਕਰਨ ਲਈ ਮੰਗੀ ਵਿੱਤੀ ਸਹਾਇਤਾ

ਚੰਡੀਗੜ੍ਹ: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਉੱਤਰ ਪੂਰਬੀ ਅਤੇ …

Leave a Reply

Your email address will not be published.