ਰਾਮਾਇਣ ‘ਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ: ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਸ਼ਾਮ ਸੁੰਦਰ ਕਲਾਨੀ ਦਾ ਨਿਧਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਸ਼ਾਮ ਸੁੰਦਰ ਕਲਾਨੀ ਦੇ ਐਕਟਿੰਗ ਕਰਿਅਰ ਦੀ ਸ਼ੁਰੂਆਤ ਰਾਮਾਇਣ ਤੋਂ ਹੀ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਵਿੱਚ ਜ਼ਿਆਦਾ ਕੰਮ ਨਹੀਂ ਕੀਤਾ।

ਆਪਣੇ ਸਹਿਕਲਾਕਾਰ ਦੇ ਦੇਹਾਂਤ ‘ਤੇ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਅਤੇ ਲਛਮਣ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਸੋਗ ਜਤਾਉਂਦੇ ਹੋਏ ਟਵੀਟ ਕੀਤਾ ਹੈ।

ਰਾਮਾਇਣ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਟਵਿਟਰ ‘ਤੇ ਸ਼ਾਮ ਸੁੰਦਰ ਦੇ ਦੇਹਾਂਤ ਤੇ ਸੋਗ ਜਤਾਇਆ ਅਤੇ ਲਿਖਿਆ, ਸ੍ਰੀਮਾਨ ਸ਼ਾਮ ਸੁੰਦਰ ਦੇ ਦੇਹਾਂਤ ਦੀ ਖਬਰ ਸੁਣਕੇ ਦੁਖੀ ਹਾਂ। ਉਨ੍ਹਾਂਨੇ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਸੁਗਰੀਵ ਦਾ ਕਿਰਦਾਰ ਨਿਭਾਇਆ ਸੀ। ਬਹੁਤ ਚੰਗੀ ਸ਼ਖਸਿਅਤ ਅਤੇ ਭਲੇ ਵਿਅਕਤੀ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਵੇ।

Share this Article
Leave a comment