ਦਿੱਲੀ – ਐਕਟਰ ਤੇ ਪ੍ਰੋਡਿਊਸਰ ਰਮੇਸ਼ ਦਿਓ 93 ਵਰ੍ਹਿਆਂ ਦੀ ਉਮਰ ‘ਚ ਅਕਾਲ ਚਲਾਣਾ ਕਰ ਗਏ। ਦਿਓ ਨੂੰ ਮੁੰਬਈ ਦੇ ਦਿਨ ਕੋਕਿਲਾਬੇਨ ਅੰਬਾਨੀ ਹਸਪਤਾਲ ਵਿੱਚ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਦੀ ਵਜਾਹ ਕਰ ਕੇ ਦਾਖ਼ਲ ਕਰਾਇਆ ਗਿਆ ਸੀ।
ਦਿਓ ਨੇ ਮਰਾਠੀ ਤੇ ਹਿੰਦੀ ਫ਼ਿਲਮ ਜਗਤ ਵਿੱਚ ਵੱਖਰੇ ਕਿਸਮ ਦੇ ਕਿਰਦਾਰ ਨਿਭਾਏ। ਦਿਓ ਦੀ ਪੱਤੀ ਤੇ ਉਨ੍ਹਾਂ ਦੇ ਬੱਚਿਆਂ ਨੇ ਜਨਵਰੀ 30 ਵਾਲੇ ਦਿਨ ਉਨ੍ਹਾਂ ਦਾ 93ਵਾਂ ਜਨਮ ਦਿਨ ਮਨਾਇਆ ਸੀ। ਉਨ੍ਹਾਂ ਨੇ 450ਤੋਂ ਵੱਧ ਹਿੰਦੀ ਤੇ ਮਰਾਠੀ ਫ਼ਿਲਮਾਂ ਚ ਕਈ ਰੂਪਰੇਖਾ ਵਾਲੇ ਕਿਰਦਾਰ ਨਿਭਾਏ।
ਲੀਡ ਰੋਲ ਵਿਚ ਨਾ ਚੱਲਣ ਦੇ ਕਾਰਨ ਫਿਰ ਉਨ੍ਹਾਂ ਨੇ ਸਪੋਟਿੰਗ ਐਕਟਰ ਦੇ ਤੌਰ ਤੇ ਕੰਮ ਕੀਤਾ। ਕਈ ਫ਼ਿਲਮਾਂ ਚੋਂ ਆਪਣੀ ਪਤਨੀ ਸੀਮਾ ਦਿਓ ਦੇ ਨਾਲ ਰੋਲ ਨਿਭਾਉਂਦੇ ਵੀ ਦਿਖੇ। ਪ੍ਰੋਡਿਊਸਰ ਰਿਸ਼ੀਕੇਸ਼ ਮੁਖਰਜੀ ਦੀ ਫ਼ਿਲਮ ‘ਆਨੰਦ (Anand)’ ‘ਚ ਡਾ ਕੁਲਕਰਨੀ ਦਾ ਰੋਲ ਇਨ੍ਹਾਂ ਦਾ ਯਾਦਗਾਰੀ ਕਿਰਦਾਰ ਕਿਹਾ ਜਾਂਦਾ ਹੈ।