ਅਮਰੀਕਾ ‘ਚ 19 ਸਾਲਾ ਭਾਰਤੀ ਮੂਲ ਦੀ ਮੁਟਿਆਰ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
1 Min Read

ਅਲਬਾਮਾ : ਅਮਰੀਕਾ ਦੇ ਅਲਬਾਮਾ ਸੂਬੇ ‘ਚ ਭਾਰਤੀ ਮੂਲ ਦੀ ਮੁਟਿਆਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 19 ਸਾਲਾ ਮੁਟਿਆਰ ਆਪਣੇ ਘਰ ਵਿੱਚ ਸੋ ਰਹੀ ਸੀ ਜਿਸ ਵੇਲੇ ਗੋਲੀਆਂ ਛੱਤ ਪਾੜ ਕੇ ਉਸ ਨੂੰ ਲੱਗੀਆਂ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੁਟਿਆਰ ਦੀ ਪਛਾਣ 19 ਸਾਲ ਦੀ ਮਰੀਅਮ ਸੂਸਨ ਮੈਥਿਊ ਵਜੋਂ ਕੀਤੀ ਗਈ ਹੈ ਜੋ ਭਾਰਤ ਦੇ ਕੇਰਲ ਸੂਬੇ ਨਾਲ ਸਬੰਧਤ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਸ ਦਾ ਪਰਿਵਾਰ ਮਸਕਟ ਤੋਂ ਅਮਰੀਕਾ ਸ਼ਿਫਟ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਘਰ ਦੀ ਉਪਰਲੀ ਮੰਜ਼ਿਲ ‘ਤੇ ਰਹਿੰਦੇ ਕਿਰਾਏਦਾਰ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜੋ ਹੇਠਲੀ ਮੰਜ਼ਿਲ ‘ਤੇ ਸੋ ਰਹੀ ਮਰੀਅਮ ਨੂੰ ਲੱਗੀਆਂ। ਮਰੀਅਮ ਦੀ ਮਾਂ ਮਸਕਟ ‘ਚ ਨਰਸ ਵਜੋਂ ਕੰਮ ਕਰਦੀ ਸੀ ਅਤੇ ਅਮਰੀਕਾ ‘ਚ ਚੰਗੀ ਨੌਕਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਇਥੇ ਆਉਣ ਦਾ ਫ਼ੈਸਲਾ ਕਰ ਲਿਆ।

ਦੱਸ ਦਈਏ ਕਿ ਮੋਂਟਗੋਮਰੀ ਸ਼ਹਿਰ ‘ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੁਝ ਦਿਨ ਪਹਿਲਾਂ ਵੀ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

- Advertisement -

Share this Article
Leave a comment