ਕੈਲੀਫੋਰਨੀਆ : ਵਾਲਮਾਰਟ ਸੇਲ ਸੈਂਟਰ ‘ਚ ਗੋਲੀਬਾਰੀ ਦੌਰਾਨ 2 ਦੀ ਮੌਤ 4 ਜ਼ਖਮੀ

TeamGlobalPunjab
1 Min Read

ਕੈਲੀਫੋਰਨੀਆ : ਅਮਰੀਕਾ ‘ਚ ਕੈਲੀਫੋਰਨੀਆ ਦੇ ਵਾਲਮਾਰਟ ਸੇਲ ਸੈਂਟਰ ‘ਚ ਬੀਤੇ ਸ਼ਨੀਵਾਰ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਬਣੀ ਹੋਈ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਵਾਲਮਾਰਟ ਡਿਸਟ੍ਰੀਬਿਊਟ ਕੇਂਦਰ ਕੈਲੀਫੋਰਨੀਆ ਦੀ ਰਾਜਧਾਨੀ ਸਕਾਰਮੈਨਟੋ ਤੋਂ ਲਗਭਗ 120 ਕਿਲੋਮੀਟਰ ਦੂਰ ਸਥਿਤ ਰੈੱਡ ਬਲਾਕ ‘ਚ ਹੈ।

ਖਬਰਾਂ ਮੁਤਾਬਕ ਕਰਮਚਾਰੀਆਂ ਦੀ ਸ਼ਿਫਟ ਬਦਲਣ ਦੇ ਦੌਰਾਨ ਸ਼ਨੀਵਾਰ ਦੁਪਿਹਰ 3.30 ਵਜੇ ਗੋਲੀਬਾਰੀ ਹੋਈ। ਇਹ ਗੋਲੀਬਾਰੀ ਦੀ ਘਟਨਾ ਵਾਪਰੀ। ਹਮਲਾਵਰ ਨੇ ਡਿਸਟ੍ਰੀਬਿਊਟ ਕੇਂਦਰ ਅੰਦਰ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਢੇਰੀ ਕਰ ਦਿੱਤਾ। ਘਟਨਾ ਸਮੇਂ ਵਾਲਮਾਰਟ ‘ਚ ਲਗਭਗ 200 ਸਟਾਫ ਕਰਮਚਾਰੀ ਮੌਜੂਦ ਸਨ। ਜਿਨ੍ਹਾਂ ‘ਚੋਂ ਕੁਝ ਨੇ ਆਪਣੇ ਆਪ ਨੂੰ ਸਟੋਰ ‘ਚ ਹੀ ਬੰਦ ਕਰ ਲਿਆ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ 21 ਜੂਨ ਨੂੰ ਮਿਨੇਪੋਲਿਸ ‘ਚ ਹੋਈ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦ ਕਿ ਹਮਲੇ ‘ਚ 11 ਲੋਕ ਜ਼ਖਮੀ ਹੋ ਗਏ ਸਨ। ਉੱਥੇ ਹੀ ਨਿਊਯਾਰਕ ‘ਚ 20 ਜੂਨ ਨੂੰ ਇੱਕ ਜਸ਼ਨ ਦੌਰਾਨ ਹੋਈ ਗੋਲੀਬਾਰੀ ‘ਚ 9 ਲੋਕ ਜ਼ਖਮੀ ਹੋ ਗਏ ਸਨ। ਇਸ ਦੌਰਾਨ ਇੱਕ 17 ਸਾਲ ਦੇ ਬੱਚੇ ਦੇ ਸਿਰ ‘ਚ ਗੋਲੀ ਲੱਗੀ ਸੀ।

Share this Article
Leave a comment