ਅਭਿਨੇਤਾ ਓਰਲੈਂਡੋ ਬ੍ਰਾਊਨ ਘਰੇਲੂ ਹਿੰਸਾ ਦੇ ਦੋਸ਼ ‘ਚ ਗ੍ਰਿਫਤਾਰ, ਚਾਕੂ ਅਤੇ ਹਥੌੜੇ ਨਾਲ ਹਮਲਾ ਕਰਨ ਦੀ ਕੋਸ਼ਿਸ਼

Rajneet Kaur
2 Min Read

ਨਿਊਜ਼ ਡੈਸਕ: ਅਮਰੀਕੀ ਮਨੋਰੰਜਨ, ਗਾਇਕ ਅਤੇ ਰੈਪਰ ਓਰਲੈਂਡੋ ਫਰੈਂਕੀ ਬ੍ਰਾਊਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਕਾਰ ‘ਤੇ ਘਰੇਲੂ ਹਿੰਸਾ ਦੇ ਦੋਸ਼ ਲੱਗੇ ਹਨ। ਓਰਲੈਂਡੋ ਨੇ ਡਿਜ਼ਨੀ ਦੇ ਸ਼ੋਅ ‘ਦੈਟਸ ਸੋ ਰੇਵੇਨ’ ਤੋਂ ਪ੍ਰਸਿੱਧੀ ਹਾਸਲ ਕੀਤੀ। ਓਹੀਓ ਦੇ ਲੀਮਾ ਪੁਲਿਸ ਵਿਭਾਗ ਨੂੰ ਓਰਲੈਂਡੋ ਦੇ ਖਿਲਾਫ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

ਓਰਲੈਂਡੋ ਪਿਛਲੇ ਇੱਕ ਮਹੀਨੇ ਤੋਂ ਓਹੀਓ ਵਿੱਚ ਰਹਿ ਰਿਹਾ ਹੈ। ਉਸ ਦੇ ਭਰਾ ਮੈਥਿਊ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਭਰਾ ਨੂੰ ਸਿਰਫ ਇਸ ਲਈ ਆਪਣੇ ਘਰ ਰੱਖਿਆ ਸੀ ਤਾਂ ਜੋ ਉਸ ਨੂੰ ਸੜਕ ‘ਤੇ ਨਾ ਰਹਿਣਾ ਪਵੇ ਪਰ ਉਹ ਅਜੀਬ ਵਿਵਹਾਰ ਕਰਨ ਲੱਗਿਆ। ਓਰਲੈਂਡੋ ‘ਤੇ ਦੋਸ਼ ਹੈ ਕਿ  ਉਸਨੇ ਆਪਣੇ ਭਰਾ ਦੀ ਪਤਨੀ ਨਾਲ ਜਬਰ ਜਨਾਹ ਕੀਤਾ ਹੈ।ਇੰਨਾ ਹੀ ਨਹੀਂ ਉਸ ਨੇ ਮੈਥਿਊ ‘ਤੇ ਟੁੱਟੇ ਹੋਏ ਚਾਕੂ ਅਤੇ ਹਥੌੜੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਖੁੰਝ ਗਿਆ। ਪੁਲਿਸ ਨੇ ਗ੍ਰਿਫ਼ਤਾਰੀ ਦੌਰਾਨ ਇਹ ਹਥਿਆਰ ਬਰਾਮਦ ਕੀਤੇ ਹਨ।

ਰਿਪੋਰਟ ਮੁਤਾਬਕ ਸਾਲ 2018 ‘ਚ ਵੀ ਓਰਲੈਂਡੋ ਨੇ ਕਾਫੀ ਕੁਝ ਝੇਲਿਆ ਹੈ। ਉਸ ਨੂੰ ਉਸ ਸਾਲ ਵੀ ਹਰ ਦੂਜੇ ਮਹੀਨੇ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਗ੍ਰਿਫਤਾਰੀ ਦਾ ਕਾਰਨ ਕਦੇ ਨਸ਼ਾ ਰੱਖਣ, ਕਦੇ ਘਰੇਲੂ ਹਿੰਸਾ ਜਾਂ ਕਿਸੇ ਪੁਲਿਸ ਅਧਿਕਾਰੀ ਨਾਲ ਦੁਰਵਿਵਹਾਰ ਨਾਲ ਜੁੜਿਆ ਹੋਇਆ ਸੀ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment