ਪਟਨਾ ਗਾਂਧੀ ਮੈਦਾਨ ਬਲਾਸਟ ਮਾਮਲਾ: ਮੋਦੀ ਦੀ ਰੈਲੀ ‘ਚ ਧਮਾਕਾ ਕਰਨ ਵਾਲੇ 9 ਦੋਸ਼ੀ ਕਰਾਰ

TeamGlobalPunjab
1 Min Read

ਪਟਨਾ: ਪਟਨਾ ਗਾਂਧੀ ਮੈਦਾਨ ‘ਚ 8 ਸਾਲ ਪਹਿਲਾਂ ਅੱਜ ਦੇ ਹੀ ਦਿਨ ਭਾਜਪਾ ਪਾਰਟੀ ਦੀ ਰੈਲੀ ਦੌਰਾਨ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ‘ਚ NIA ਦੀ ਵਿਸ਼ੇਸ਼ ਅਦਾਲਤ ਨੇ ਅੱਜ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਨੂੰ ਬਰੀ ਕਰ ਦਿੱਤਾ।

ਅਦਾਲਤ ਨੇ ਮਾਮਲੇ ਵਿਚ ਹੈਦਰ ਅਲੀ, ਮੁਜੀਬ ਉੱਲਾਹ, ਨੁਮਾਨ ਅੰਸਾਰੀ, ਉਮਰ ਸਿੱਦੀਕੀ ਅੰਸਾਰੀ, ਅਜਹਰੂਦੀਨ ਕੁਰੈਸ਼ੀ, ਅਹਿਮਦ ਹੁਸੈਨ, ਇਮਤਿਆਜ਼ ਅੰਸਾਰੀ, ਇਫ਼ਤੇਖਾਰ ਆਲਮ ਅਤੇ ਫਿਰੋਜ਼ ਅਸਲਮ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਹੋਰ ਦੋਸ਼ੀ ਫਖਰੂਦੀਨ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਜ਼ਾ ’ਤੇ ਸੁਣਵਾਈ ਲਈ 1 ਨਵੰਬਰ 2021 ਦੀ ਤਾਰੀਖ਼ ਮਿੱਥੀ ਹੈ।

ਜ਼ਿਕਰਯੋਗ ਹੈ ਕਿ 27 ਅਕਤੂਬਰ 2013 ਨੂੰ ਭਾਜਪਾ ਦੀ ਹੁੰਕਾਰ ਰੈਲੀ ਦੌਰਾਨ ਪਟਨਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਕਰਬਿਗਹੀਆ ਸਥਿਤ ਪਲੇਟਫ਼ਾਰਮ ਨੰਬਰ-10 ਦੇ ਸੁਲਭ ਪਖਾਨੇ ਅਤੇ ਇਤਿਹਾਸਕ ਗਾਂਧੀ ਮੈਦਾਨ ਵਿਚ ਲੜੀਵਾਰ ਬੰਬ ਧਮਾਕੇ ਹੋਏ ਸਨ, ਜਿਸ ਵਿਚ 6 ਲੋਕ ਮਾਰੇ ਗਏ ਸਨ ਅਤੇ 89 ਲੋਕ ਜ਼ਖਮੀ ਹੋਏ ਸਨ।

Share this Article
Leave a comment