ਮੁੰਬਈ : ਅਦਾਕਾਰ ਗੋਵਿੰਦਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਬੀਤੇ ਦਿਨ੍ਹੀ ਬਾਲੀਵੁੱਡ ਅਦਾਕਾਰ ਗੋਵਿੰਦਾ ਆਪਣੇ ਹੀ ਲਾਇਸੈਂਸੀ ਰਿਵਾਲਵਰ ਨਾਲ ਜ਼ਖਮੀ ਹੋ ਗਏ ਸਨ। 1 ਅਕਤੂਬਰ ਨੂੰ ਲੱਤ ‘ਚ ਗੋਲੀ ਲੱਗਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕ੍ਰਿਤੀ ਕੇਅਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਸਰਜਰੀ ਤੋਂ ਬਾਅਦ ਗੋਵਿੰਦਾ ਦੀ ਲੱਤ ‘ਚੋਂ ਗੋਲੀ ਕੱਢ ਕੇ ਆਈਸੀਯੂ ‘ਚ ਰੱਖਿਆ ਗਿਆ ਸੀ। ਹੁਣ ਗੋਵਿੰਦਾ ਠੀਕ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਿਵੇਂ ਹੀ ਉਹ ਹਸਪਤਾਲ ਤੋਂ ਬਾਹਰ ਆਏ, ਅਦਾਕਾਰ ਨੇ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੇ ਆਸ਼ੀਰਵਾਦ ਅਤੇ ਪ੍ਰਾਰਥਨਾਵਾਂ ਲਈ ਵੀ ਧੰਨਵਾਦ ਕੀਤਾ। ਗੋਵਿੰਦਾ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ।
ਗੋਵਿੰਦਾ ਹਸਪਤਾਲ ਤੋਂ ਵੀਲਚੇਅਰ ‘ਤੇ ਬਾਹਰ ਆਏ । ਉਨ੍ਹਾਂ ਦੀ ਪਤਨੀ ਸੁਨੀਤਾ ਅਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਜੂਦ ਸਨ। ਪ੍ਰਸ਼ੰਸਕਾਂ ਦੀ ਭੀੜ ਨੂੰ ਦੇਖ ਕੇ ਗੋਵਿੰਦਾ ਭਾਵੁਕ ਹੋ ਗਏ ਅਤੇ ਹੰਝੂ ਭਰੀਆਂ ਅੱਖਾਂ ਨਾਲ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ। ਗੋਵਿੰਦਾ ਦੀ ਸਿਹਤ ਬਾਰੇ ਕ੍ਰਿਤੀਕੇਅਰ ਏਸ਼ੀਆ ਹਸਪਤਾਲ ਦੇ ਡਾਕਟਰ ਰਮੇਸ਼ ਅਗਰਵਾਲ ਨੇ ਦੱਸਿਆ ਕਿ ਅਦਾਕਾਰ ਨੂੰ ਤਿੰਨ-ਚਾਰ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘ਗੋਵਿੰਦਾ ਜੀ ਇਸ ਸਮੇਂ ਫਿਜ਼ੀਓਥੈਰੇਪੀ ਅਤੇ ਕਸਰਤ ਕਰ ਰਹੇ ਹਨ। ਉਹ ਹੁਣ ਠੀਕ ਹਨ। ਅਸੀਂ ਉਨ੍ਹਾਂ ਨੂੰ ਡਿਸਚਾਰਜ ਕਰ ਰਹੇ ਹਾਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।