ਨਾਗਰਿਕਤਾ ਕਾਨੂੰਨ ‘ਤੇ ਨਹੀਂ ਝੁਕੇਗੀ ਸਰਕਾਰ, ਜਿੰਨਾ ਵਿਰੋਧ ਕਰਨਾ ਹੈ ਕਰੋ: ਅਮਿਤ ਸ਼ਾਹ

TeamGlobalPunjab
1 Min Read

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਾਰੀ ਪ੍ਰਦਰਸ਼ਨ ਦੇ ਚਲਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ। ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂਨੇ ਕਿਹਾ ਕਿ ਬਾਹਰ ਤੋਂ ਆਏ ਘੱਟ ਗਿਣਤੀ ਸ਼ਰਣਾਰਥੀਆਂ ਨੂੰ ਸਾਡੀ ਸਰਕਾਰ ਨਾਗਰਿਕਤਾ ਜ਼ਰੂਰ ਦੇਵੇਗੀ। ਵਿਰੋਧੀ ਪੱਖ ਨੂੰ ਜੋ ਸਿਆਸੀ ਵਿਰੋਧ ਕਰਨਾ ਹੈ ਉਹ ਕਰੋ ਬੀਜੇਪੀ ਦੀ ਮੋਦੀ ਸਰਕਾਰ ਦਾ ਫੈਸਲਾ ਪੱਕਾ ਹੈ। ਉਨ੍ਹਾਂ ਕਿਹਾ ਕਿ ਸ਼ਰਣਾਰਥੀਆਂ ਨੂੰ ਨਾਗਰਿਕਤਾ ਮਿਲੇਗੀ ਤੇ ਉਹ ਭਾਰਤ ਦੇ ਨਾਗਰਿਕ ਬਣਨਗੇ ਅਤੇ ਸਨਮਾਨ ਦੇ ਨਾਲ ਦੁਨੀਆ ਵਿੱਚ ਰਹਿਣਗੇ।

ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰੋਧੀ ਪੱਖ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਮੈਂ ਦੁਹਰਾਉਂਦਾ ਹਾਂ ਕਿ ਕਿਸੇ ਵੀ ਘੱਟ ਗਿਣਤੀ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਖੋਹਣ ਦਾ ਕੋਈ ਸਵਾਲ ਹੀ ਨਹੀਂ ਹੈ ਬਿੱਲ ਵਿੱਚ ਅਜਿਹਾ ਕੋਈ ਪ੍ਰਾਵਧਾਨ ਨਹੀਂ ਹੈ।

ਕਾਂਗਰਸ ‘ਤੇ ਤੰਜ ਕਸਦਿਆਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਨਹਿਰੂ – ਲਿਆਕਤ ਸਮੱਝੌਤੇ ਦਾ ਹਿੱਸਾ ਸੀ ਪਰ 70 ਸਾਲ ਤੋਂ ਲਾਗੂ ਨਹੀਂ ਹੋਇਆ , ਕਿਉਂਕਿ ਤੁਸੀ ਵੋਟ ਬੈਂਕ ਬਣਾਉਣਾ ਚਾਹੁੰਦੇ ਸੀ। ਸਾਡੀ ਸਰਕਾਰ ਨੇ ਇਸ ਨੂੰ ਲਾਗੂ ਕੀਤਾ ਹੈ ਅਤੇ ਲੱਖਾਂ – ਕਰੋੜਾਂ ਲੋਕਾਂ ਨੂੰ ਨਾਗਰਿਕਤਾ ਦਿੱਤੀ ਹੈ।

Share this Article
Leave a comment