ਦੇਸ਼ ’ਚ ਕੋਰੋਨਾ ਦੀ ਰਫ਼ਤਾਰ ’ਚ ਆਈ ਥੋੜ੍ਹੀ ਕਮੀ, ਦੇਖੋ ਕੁਝ ਰਾਹਤ ਦੇਣ ਵਾਲੇ ਅੰਕੜੇ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਸੰਕਟ ਜਾਰੀ ਹੈ, ਹਾਲਾਂਕਿ ਹਰ ਰੋਜ਼ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ 24 ਘੰਟਿਆਂ ਦੇ ਅੰਕੜਿਆਂ ‘ਤੇ ਜੇਕਰ ਗੌਰ ਕਰੀਏ ਤਾਂ ਦੇਸ਼ ਵਿੱਚ 3.29 ਲੱਖ ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਬੀਤੇ ਦਿਨ ਦੇ ਹਿਸਾਬ ਨਾਲ ਲਗਭਗ 37 ਹਜ਼ਾਰ ਘੱਟ ਹਨ ਤੇ ਕੁਝ ਦਿਨਾਂ ਤੋਂ ਲਗਾਤਾਰ ਮਾਮਲਿਆਂ ਵਿੱਚ ਗਿਰਾਵਟ ਵੇਖੀ ਗਈ ਹੈ, ਜੋ ਕਿ ਕੁਝ ਰਾਹਤ ਦੇਣ ਵਾਲੀ ਗੱਲ ਹੈ।

ਤੁਹਾਨੂੰ ਦੱਸ ਦਈਏ ਕਿ 3,29,379 ਨਵੇਂ ਮਰੀਜ਼ਾਂ ਦੇ ਨਾਲ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ 2, 29,91,927 ਹੋ ਚੁੱਕੇ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਤੋਂ ਇਲਾਵਾ ਐਕਟਿਵ ਮਾਮਲਿਆਂ ‘ਚ ਕਮੀ ਵੀ ਰਾਹਤ ਦੇਣ ਵਾਲੀ ਹੈ।


ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ 3,55,745 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ ਹੁਣ ਤੱਕ 1,90,21,207 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ‘ਚ ਵੀ ਕਮੀ ਦਰਜ ਕੀਤੀ ਗਈ ਹੈ। ਬੀਤੇ 24 ਘੰਟਿਆਂ ਦੌਰਾਨ 3877 ਮਰੀਜ਼ਾਂ ਦੀ ਜਾਨ ਚਲੇ ਗਈ। ਉੱਥੇ ਹੀ ਹੁਣ ਤੱਕ 2,50,025 ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋਈ ਹੈ।

Share This Article
Leave a Comment