ਪੱਤਰਕਾਰਾਂ ‘ਤੇ ਕਾਰਵਾਈ ਕਾਨੂੰਨੀ ਆਜ਼ਾਦੀ ‘ਤੇ ਹੀ ਨਹੀਂ ਲੋਕਤੰਤਰ  ‘ਤੇ ਵੀ ਹਮਲਾ

TeamGlobalPunjab
1 Min Read

ਹੈਦਰਾਬਾਦ / ਚੰਡੀਗੜ੍ਹ – ਭਾਰਤੀ ਪੱਤਰਕਾਰ ਯੂਨੀਅਨ (ਆਈਜੇਯੂ) ਨੇ ਨੋਇਡਾ ਪੁਲਿਸ ਵੱਲੋਂ ਸੀਨੀਅਰ ਪੱਤਰਕਾਰਾਂ ਤੇ ਖ਼ਬਰਾਂ ਨੂੰ ਸੰਕਲਿਤ ਕਰਨ ਵਾਲੇ ਸੰਪਾਦਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ ਹੈ।

 ਬੀਤੇ ਸ਼ੁੱਕਰਵਾਰ ਨੂੰ ਜਾਰੀ ਇੱਕ ਜਾਰੀ ਬਿਆਨ ‘ਚ ਆਈਜੇਯੂ ਦੇ ਪ੍ਰਧਾਨ ਕੇ ਸ਼੍ਰੀਨਿਵਾਸ ਰੈਡੀ ਤੇ ਜਨਰਲ ਸੱਕਤਰ ਬਲਵਿੰਦਰ ਸਿੰਘ ਜੰਮੂ ਨੇ  ਕਿਸਾਨਾਂ ਦੀ ਟਰੈਕਟਰ ਰੈਲੀ ਦੀ ਸੱਚਾਈ ਦਰਸਾਉਣ ਵਾਲੇ ਕਾਂਗਰਸ ਦੇ ਆਗੂ ਰਾਜਦੀਪ ਸਰਦੇਸਾਈ ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਸਣੇ ਛੇ ਸੀਨੀਅਰ ਪੱਤਰਕਾਰਾਂ  ਖਿਲਾਫ ਨੋਇਡਾ ਪੁਲਿਸ ਦੇ ਅਪਰਾਧਿਕ ਮਾਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਮੀਡੀਆ ਨੂੰ ਧਮਕੀ ਦੇਣ ਤੇ ਇਸ ਨੂੰ ਦਬਾਅ ‘ਚ ਲੈਣ ਦੀ ਸਰਕਾਰ ਦੀ ਕਾਰਵਾਈ ਨੂੰ ਕਿਸੇ ਵੀ ਸੂਰਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਆਈਜੇਯੂ ਨੇ ਐਫਆਈਆਰ ਨੂੰ ਤੁਰੰਤ ਵਾਪਸ ਲੈਣ ਤੇ ਦੇਸ਼ ਦੀ ਮੀਡੀਆ  ਦੀ ਆਜ਼ਾਦੀ ਦੀ ਮੰਗ ਕਰਦੇ ਹੋਏ ਕਿਹਾ ਕਿ ਨਿਰਪੱਖ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ‘ਤੇ ਅਜਿਹੀ ਕਾਰਵਾਈ ਕਰਨਾ ਕਾਨੂੰਨੀ ਆਜ਼ਾਦੀ ‘ਤੇ ਹੀ ਹਮਲਾ ਨਹੀਂ ਹੈ ਸਗੋਂ ਲੋਕਤੰਤਰ ਦੀ ਹੱਤਿਆ ਦੇ ਸਮਾਨ ਹੈ।

TAGGED: , ,
Share this Article
Leave a comment