ASI ਸੂਬਾ ਸਿੰਘ ‘ਤੇ ਗੱਡੀ ਚੜਾਉਣ ਵਾਲਾ ਦੋਸ਼ੀ ਗ੍ਰਿਫਤਾਰ

TeamGlobalPunjab
1 Min Read

ਪਟਿਆਲਾ : ਲੀਲਾ ਭਵਨ ਬਾਜ਼ਾਰ ਵਿੱਚ ASI ਸੂਬਾ ਸਿੰਘ ‘ਤੇ ਗੱਡੀ ਚੜਾਉਣ ਵਾਲਾ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਨੇ ਮੁਲਜ਼ਮ ਗੁਰਬਾਜ਼ ਸਿੰਘ (26) ਨੂੰ ਥਾਪਰ ਯੂਨੀਵਰਸਿਟੀ ਨੇੜਿਓਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੁਰਬਾਜ਼ ਸਿੰਘ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਰਹਿਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਪਟਿਆਲਾ ‘ਚ ਨਾਕੇ ‘ਤੇ ਚੈਕਿੰਗ ਲਈ ਰੋਕਣ ਉੱਤੇ ASI ਸੂਬਾ ਸਿੰਘ ‘ਤੇ ਗੱਡੀ ਚੜ੍ਹਾਈ ਸੀ। ਜਿਸਦੀ ਵੀਡੀਓ ਵਾਇਰਲ ਹੋਈ ਸੀ। ਇਸ ਘਟਨਾ ਵਿੱਚ ASI ਜ਼ਖਮੀ ਹੋ ਗਿਆ ਸੀ।ਕੁਚਲੇ ਜਾਣ ਕਾਰਨ ਸੂਬਾ ਸਿੰਘ ਦੀ ਇੱਕ ਲੱਤ ਟੁੱਟ ਗਈ ।

ਐਸਪੀ (ਸਿਟੀ) ਵਰੁਣ ਸ਼ਰਮਾ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਬਾਜ਼ ਦੀ ਮਾਸੀ ਪਟਿਆਲਾ ਵਿੱਚ ਰਹਿੰਦੀ ਹੈ, ਉਹ ਉਸਨੂੰ ਮਿਲਣ ਲਈ ਇੱਥੇ ਆਇਆ ਸੀ।ਫਿਲਹਾਲ ਦੋਸ਼ੀ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

- Advertisement -

Share this Article
Leave a comment