ਟਰੰਪ ਖਿਲਾਫ ਮਹਾਂਦੋਸ਼ ਅੱਜ; ਡੈਮੋਕਰੇਟ ਮੈਂਬਰਾਂ ਨੂੰ ਬੁਲਾਉਣ ਲਈ ਸੰਮਨ ਜਾਰੀ

TeamGlobalPunjab
2 Min Read

ਵਰਲਡ ਡੈਸਕ: ਅਮਰੀਕੀ ਸੰਸਦ ‘ਚ ਡੈਮੋਕਰੇਟ ਮੈਂਬਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ‘ਤੇ ਬੁੱਧਵਾਰ ਯਾਨੀ ਅੱਜ ਨੂੰ ਵੋਟਿੰਗ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਅਧਿਕਾਰਾਂ ਨੂੰ ਰਸਮੀ ਤੌਰ ‘ਤੇ ਘਟਾਉਣ ਦਾ ਫੈਸਲਾ ਲਿਆ ਹੈ, ਜਿਸ ਕਰਕੇ ਚੋਟੀ ਦੇ ਨੇਤਾਵਾਂ ਨੇ ਸੰਸਦ ਭਵਨ ਵਾਪਸ ਨਾ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਵਾਪਸ ਬੁਲਾਉਣ ਲਈ ਸੰਮਨ ਜਾਰੀ ਕੀਤੇ ਹਨ।

ਉਧਰ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਆਪਣੇ ਸੰਵਿਧਾਨਕ ਅਧਿਕਾਰ ਲਾਗੂ ਕਰਨ ਦੀ ਅਪੀਲ ਕੀਤੀ ਹੈ। ਪ੍ਰਤੀਨਿਧੀ ਸਦਨ ‘ਚ ਬਹੁਗਿਣਤੀ ਡੈਮੋਕਰੇਟ ਦੇ ਨੇਤਾ, ਸਟੈਨੀ ਹੋਏਰ, ਨੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਆਪਣੇ ਸੰਵਿਧਾਨਕ ਅਧਿਕਾਰ ਲਾਗੂ ਕਰਨ ਦੀ ਅਪੀਲ ਵਾਲੇ ਮਤੇ ‘ਤੇ ਵਿਚਾਰ ਕਰਨ ਤੇ ਵੋਟ ਪਾਉਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਤੁਰੰਤ ਵਾਪਸ ਆਉਣ ਲਈ ਕਿਹਾ। ਭਾਵੇਂ ਇਹ ਮਤਾ ਪਾਸ ਹੋ ਜਾਂਦਾ ਹੈ, ਪਰ ਫਿਰ ਵੀ ਪੇਂਸ ਵੱਲੋਂ ਕਾਰਵਾਈ ਕਰਨ ਦੀ ਸੰਭਾਵਨਾ ਘੱਟ ਹੈ। ਪਰ ਵੋਟਿੰਗ ਹੋਣਾ ਤਹਿ ਹੈ।

ਦੱਸ ਦਈਏ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਐਸ ਕਾਂਗਰਸ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਮਹਾਂਦੋਸ਼ ਦੀ ਪ੍ਰਕਿਰਿਆ ਦੋਹਾਂ ਹਿੱਸਿਆਂ ‘ਚ ਚਲਾਉਣ। ਬਾਇਡਨ ਨੇ ਕਿਹਾ, “ਮੈਂ ਸੈਨੇਟ ‘ਚ ਕੁਝ ਲੋਕਾਂ ਨਾਲ ਇਸ ਬਾਰੇ ਵਿਚਾਰ ਵਟਾਂਦਰੇ ਕੀਤੇ ਤੇ ਬੇਨਤੀ ਕੀਤੀ ਕਿ ਅਸੀਂ ਅੱਧਾ ਦਿਨ ਮਹਾਂਦੋਸ਼ ਪ੍ਰਕਿਰਿਆ ‘ਤੇ ਅਤੇ ਅੱਧਾ ਦਿਨ ਮੇਰੇ ਨਿਰਧਾਰਿਤ ਵਿਅਕਤੀਆਂ ਨੂੰ ਨਾਮਜ਼ਦ ਕਰਨ ‘ਤੇ ਆਰਥਿਕ ਪੈਕੇਜ ਲਈ ਅੱਗੇ ਵਧਣ ਦਾ ਕੰਮ ਕਰਦੇ ਹਨ। ਬਾਇਡਨ ਨੇ ਕਿਹਾ ਕਿ ਮੈਨੂੰ ਸਹੁੰ ਚੁੱਕ ਸਮਾਰੋਹ ਦਾ ਕੋਈ ਡਰ ਨਹੀਂ ਹੈ, ਪਰ ਬੀਤੇ ਬੁੱਧਵਾਰ ਨੂੰ ਜਿਸ ਤਰ੍ਹਾਂ ਹਿੰਸਾ ਹੋਈ ਉਸ ਦੇ ਮੱਦੇਨਜ਼ਰ ਸਾਵਧਾਨੀ ਵਰਤਣੀ ਲਾਜ਼ਮੀ ਹੈ।

Share This Article
Leave a Comment