ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਦੇ ਜੀਜਾ ਅਬਦੁਲ ਮੱਕੀ ਨੂੰ ਐਲਾਨਿਆ ਗਲੋਬਲ ਅੱਤਵਾਦੀ

Global Team
2 Min Read

ਨਿਊਯਾਰਕ— ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨੇਤਾ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਹੈ। ਅਮਰੀਕਾ ਪਹਿਲਾਂ ਹੀ ਮੱਕੀ ਨੂੰ ਅੱਤਵਾਦੀ ਘੋਸ਼ਿਤ ਕਰ ਚੁੱਕਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਨੇ ਵੀ ਉਸ ਨੂੰ ਗਲੋਬਲ ਅੱਤਵਾਦੀ ਦੀ ਸੂਚੀ ‘ਚ ਪਾ ਦਿੱਤਾ। ਦੱਸ ਦੇਈਏ ਕਿ ਮੱਕੀ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਦਾ ਜੀਜਾ ਹੈ। ਚੀਨ ਲੰਬੇ ਸਮੇਂ ਤੋਂ ਇਸ ਪਾਕਿਸਤਾਨੀ ਅੱਤਵਾਦੀ ਦਾ ਸਮਰਥਨ ਕਰ ਰਿਹਾ ਹੈ ਪਰ ਗਲੋਬਲ ਅੱਤਵਾਦੀ ਦੀ ਸੂਚੀ ‘ਚ ਸ਼ਾਮਲ ਹੋਣ ਤੋਂ ਬਾਅਦ ਚੀਨ ਨੇ ਆਪਣਾ ਰੁਖ ਬਦਲ ਲਿਆ ਹੈ।
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਨੇਤਾ ਅਬਦੁਲ ਰਹਿਮਾਨ ਮੱਕੀ ਲਈ ਅੱਤਵਾਦੀਆਂ ਦੀ ਸੂਚੀ ਵਿਸ਼ਵ ਅੱਤਵਾਦ ਵਿਰੋਧੀ ਸਹਿਯੋਗ ਨੂੰ ਵਧਾਉਣ ਲਈ ਅਨੁਕੂਲ ਹੈ। ਚੀਨ ਨੇ ਅੱਤਵਾਦ ਵਿਰੋਧੀ ਯਤਨਾਂ ਦਾ ਸਮਰਥਨ ਕਰਨ ਲਈ ਇਸਲਾਮਾਬਾਦ ਦੀ ਵੀ ਸ਼ਲਾਘਾ ਕੀਤੀ।

ਮੱਕੀ ਨੂੰ ਭਾਰਤ ਅਤੇ ਅਮਰੀਕਾ ਵਿੱਚ ਪਹਿਲਾਂ ਹੀ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਭਾਰਤ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਵਿੱਚ ਇੱਕ ਪ੍ਰਸਤਾਵ ਵੀ ਲਿਆਂਦਾ ਸੀ, ਤਾਂ ਜੋ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਿਆ ਜਾ ਸਕੇ, ਪਰ ਚੀਨ ਨੇ ਅੜਿੱਕੇ ਡਾਹੁਣ ਦੀ ਕਾਰਵਾਈ ਕੀਤੀ। ਜਿਸ ਤੋਂ ਬਾਅਦ ਉਸ ਨੂੰ ਗਲੋਬਲ ਅੱਤਵਾਦੀ ਐਲਾਨ ਨਹੀਂ ਕੀਤਾ ਜਾ ਸਕਿਆ।

ਹਾਲਾਂਕਿ ਹੁਣ ਆਪਣਾ ਰੁਖ ਬਦਲਦੇ ਹੋਏ ਚੀਨ ਨੇ ਸੰਯੁਕਤ ਰਾਸ਼ਟਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਇੱਥੇ ਇੱਕ ਮੀਡੀਆ ਬ੍ਰੀਫਿੰਗ ਨੂੰ ਦੱਸਿਆ, ”ਅੱਤਵਾਦ ਮਨੁੱਖਤਾ ਦਾ ਸਾਂਝਾ ਦੁਸ਼ਮਣ ਹੈ।” 1267 ਕਮੇਟੀ (ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ) ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਅੱਤਵਾਦ ਰੋਕੂ ਤੰਤਰ ਹੈ। ਸੰਗਠਨਾਂ ਦੀ ਸੂਚੀ ਅੰਤਰਰਾਸ਼ਟਰੀ ਅੱਤਵਾਦ ਵਿਰੋਧੀ ਕਾਰਵਾਈ ਨੂੰ ਵਧਾਉਣ ਲਈ ਅਨੁਕੂਲ ਹੈ। ਅੱਤਵਾਦੀ ਖਤਰਿਆਂ ਦੇ ਜਵਾਬ ਵਿੱਚ ਸਹਿਯੋਗ।”

 

Share This Article
Leave a Comment