ਪੀਏ ਨੂੰ ਧਮਕੀਆਂ ਦੇਣ ਵਾਲੀ ਆਪ ਵਿਧਾਇਕਾ ਦੀ ਵਧੀਆਂ ਮੁਸ਼ਕਲਾਂ, ਸੰਮਨ ਜਾਰੀ

Global Team
2 Min Read

ਚੰਡੀਗੜ੍ਹ:  ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਲੋਕਪਾਲ ਨੇ ਵਿਧਾਇਕ ਅਮਨਦੀਪ ਕੌਰ ਨੂੰ ਤਲਬ ਕਰ ਲਿਆ ਹੈ। ਦਰਅਸਲ ਆਪਣੇ ਵਿਧਾਇਕ ਨੇ ਕਰੀਬੀ ਸਾਥੀ ਹਰਸ਼ ਅਰੇਨ ਨੂੰ ਕਥਿਤ ਤੌਰ ‘ਤੇ ਫੋਨ ਕਰਕੇ ਧਮਕੀਆਂ ਦਿੱਤੀਆਂ ਸਨ। ਜਿਸ ਤੋਂ ਬਾਅਦ ਹਰਸ਼ ਵਿਧਾਇਕ ਖਿਲਾਫ਼ ਪ੍ਰੈਸ ਕਾਨਫੰਰਸ ਕਰਕੇ ਕਈ ਵੱਡੇ ਖੁਲਾਸੇ ਕੀਤੇ ਸਨ।ਹਰਸ਼ ਨੇ ਵਿਧਾਇਕ ‘ਤੇ ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ ‘ਚ ਬਣੀ ਫਰੀਡਮ ਫਾਈਟਰ ਅਤੇ ਪੰਜਾਬ ਸਰਕਾਰ ਦੀ ਜਾਇਦਾਦ ਹੜੱਪਣ ਦਾ ਵੀ ਦੋਸ਼ ਲਾਇਆ।

ਮੋਗਾ ਨਿਵਾਸੀ ਹਰਸ਼ ਅਰੇਨ ਵਿਧਾਇਕ ਅਮਨਦੀਪ ਕੌਰ ਅਰੋੜਾ ਦਾ ਬਤੌਰ ਪੀਏ ਸੀ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਵਿਧਾਇਕ ਨੇ ਤਹਿਸੀਲ ਕੰਪਲੈਕਸ ਵਿੱਚ ਆਪਣੇ ਪੀਏ ਦੀ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ। ਹਰਸ਼ ਨੇ ਵਿਧਾਇਕ ਸਮੇਤ 5 ਲੋਕਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਹੁਣ ਲੋਕਪਾਲ ਨੇ ਵਿਧਾਇਕ ਨੂੰ 8 ਜਨਵਰੀ ਨੂੰ ਨੋਟਿਸ ਜਾਰੀ ਕਰਕੇ 16 ਫਰਵਰੀ ਨੂੰ ਤਲਬ ਕੀਤਾ ਹੈ।

ਓਧਰ ਵਿਧਾਇਕ ਅਮਨਦੀਪ ਕੌਰ ਨੇ ਕਿਹਾ ਕਿ ਉਹ ਹਰ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਨੂੰ ਪੰਜਾਬ ਲੋਕਪਾਲ ਵੱਲੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਨੋਟਿਸ ਆਉਣ ‘ਤੇ  ਉਹ ਲੋਕਪਾਲ ਅਦਾਲਤ ‘ਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰੇਗੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment