ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫਾ ਲਿਆ ਵਾਪਸ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਨਵਾਂ ਐਡਵੋਕੇਟ ਜਨਰਲ ਆ ਜਾਵੇਗਾ, ਉਸ ਦਿਨ ਆਪਣਾ ਚਾਰਜ ਸੰਭਾਲ ਲੈਣਗੇ। ਉਨ੍ਹਾਂ ਕਿਹਾ ਕਿ ਅਹੁਦੇ ਮਾਅਨੇ ਨਹੀਂ ਰੱਖਦੇ ਬਲਕਿ ਵਿਸ਼ਵਾਸ਼ ਮਾਅਨੇ ਰੱਖਦਾ ਹੈ।

ਸਿੱਧੂ ਨੇ ਕਿਹਾ ਕਿ ਬੇਅਦਬੀ ਤੇ ਡਰੱਗਜ਼ ਦੋ ਮੁੱਦਿਆਂ ‘ਤੇ ਹੀ ਕੈਪਟਨ ਨੂੰ ਕੁਰਸੀ ਤੋਂ ਲਾਹਿਆ ਗਿਆ ਹੈ। 2017 ‘ਚ ਦੋ ਮੁੱਦਿਆਂ ‘ਤੇ ਇਕ ਸਰਕਾਰ ਬਣੀ ਅਤੇ ਦੂਜੀ ਡਿੱਗੀ ਸੀ।

ਨਵਜੋਤ ਸਿੱਧੂ ਨੇ ਕਿਹਾ ਕਿ ਡੀ. ਜੀ. ਪੀ. ਅਤੇ ਏ. ਜੀ. ਦੇ ਵੱਡੇ ਅਹੁਦੇ ਹਨ। ਜਿਹੜਾ ਆਈ. ਜੀ. ਸਹੋਤਾ ਸੁਖਬੀਰ ਸਿੰਘ ਬਾਦਲ ਦੇ ਨੇੜੇ ਸੀ, ਉਸ ਨੂੰ ਡੀ. ਜੀ. ਪੀ. ਲਗਾ ਦਿੱਤਾ ਗਿਆ, ਜਿਸ ਨੇ ਸੁਮੇਧ ਸੈਣੀ ਨੂੰ ਬੇਲ ਦਿਵਾਈ ਉਸ ਨੂੰ ਆਈ. ਜੀ. ਲਗਾ ਦਿੱਤਾ ਗਿਆ। ਫਿਰ ਇਸ ਹਾਲਾਤ ਵਿਚ ਇਨਸਾਫ਼ ਕਿਵੇਂ ਮਿਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਸੱਤਾ ਜਾਂ ਤਾਂ ਲੌਲੀਪੌਪ ਦੇ ਕੇ ਜਾਂ ਪੰਜਾਬ ਦੀ ਤਕਦੀਰ ਬਦਲ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ।

- Advertisement -

Share this Article
Leave a comment