NRI ਦੀ ਪਤਨੀ ਨੂੰ ਇਤਰਾਜ਼ਯੋਗ ਮੈਸੇਜ ਦੇ ਦੋਸ਼ ‘ਚ ਆਪ ਆਗੂ ਗ੍ਰਿਫਤਾਰ

Prabhjot Kaur
2 Min Read

ਤਰਨਤਾਰਨ: ਆਮ ਆਦਮੀ ਪਾਰਟੀ ਦੇ ਆਗੂ ਨੂੰ ਤਰਨਤਾਰਨ ‘ਚ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ‘ਆਪ’ ਆਗੂ ‘ਤੇ ਵਟਸਐਪ ਗਰੁੱਪ ‘ਚ NRI ਦੀ ਪਤਨੀ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ਲੱਗੇ ਹਨ। ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ।

ਇੱਕ ਰਿਪੋਰਟ ਮੁਤਾਬਕ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਹਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਔਰਤ ਨੇ ਪੁਲਿਸ ਨੂੰ ਕੀਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਤੇ ਉਸ ਦੇ ਮੋਬਾਈਲ ਨੰਬਰ ’ਤੇ 28 ਅਪਰੈਲ ਨੂੰ ਲਗਭਗ 8 ਵਜੇ ਉਸ ਨੂੰ ਵੱਖ-ਵੱਖ ਨੰਬਰਾਂ ’ਤੇ ਵਟਸਐਪ ਮੈਸੇਜ ਅਤੇ ਫੋਨ ਆਉਣੇ ਸ਼ੁਰੂ ਹੋ ਗਏ। ਮੈਸੇਜ ਵਿੱਚ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਔਰਤ ਨੇ ਦੱਸਿਆ ਕਿ ਇਕ ਵਟਸਐਪ ਗਰੁੱਪ ‘ਚ ਉਸ ਖਿਲਾਫ ਗਲਤ ਮੈਸੇਜ ਵੀ ਪੋਸਟ ਕੀਤੇ ਗਏ, ਜਿਸ ਨੂੰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਜਦੋਂ ਇਹਨਾਂ ਨੰਬਰਾਂ ਨੂੰ ਸਰਚ ਕਰਕੇ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਨੰਬਰ ਚੱਪੜੀ ਸਾਹਿਬ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦਾ ਹੈ। ਇੰਸਪੈਕਟਰ ਰਜਿੰਦਰਾ ਸਿੰਘ ਨੇ ਦੱਸਿਆ ਕਿ ਵਿਅਕਤੀ ਧਾਰਾ 509 ਆਈ.ਪੀ.ਸੀ., 67-ਏ ਆਈ.ਟੀ.ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment