ਕੇਜਰੀਵਾਲ ਨੇ ਸੀਐਮ ਚਿਹਰੇ ਦੀ ਚੋਣ ਲਈ ਪੰਜਾਬੀਆਂ ਦੇ ਹੱਥ ਦਿੱਤੀ ਕਮਾਨ

TeamGlobalPunjab
1 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਸੀਐਮ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਮਾਨ ਨੇ ਸਿੱਧੇ ਤੌਰ ’ਤੇ ਸੀਐਮ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਸੁਝਾਅ ਆਇਆ ਕਿ ਪੰਜਾਬ ਦੇ ਲੋਕਾਂ ਕੋਲੋਂ ਸਰਵੇ ਕਰਵਾ ਕੇ ਪਾਰਟੀ ਵੱਲੋਂ ਸੀਐਮ ਦੇ ਉਮੀਦਵਾਰ ਦੀ ਚੋਣ ਕਰਵਾਈ ਜਾਵੇ ਤੇ ਇਸੇ ਕਰਕੇ ਹੁਣ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਲਿਆ ਹੈ।

ਕੇਜਰੀਵਾਲ ਨੇ ਇੱਕ ਨੰਬਰ 70748 70748 ਜਾਰੀ ਕੀਤਾ ਤੇ ਕਿਹਾ ਕਿ ਪਾਰਟੀ ਵਰਕਰ ਤੇ ਲੋਕ ਇਸ ਨੰਬਰ ’ਤੇ ਆਪਣੀ ਪਸੰਦ ਦੱਸ ਸਕਣਗੇ ਤੇ ਜੋ ਨਤੀਜਾ ਨਿਕਲੇਗਾ, ਉਸੇ ਦੇ ਹਿਸਾਬ ਨਾਲ ਸੀਐਮ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ।

Share this Article
Leave a comment