‘ਆਪ’ ਨਸ਼ੇ ਦਾ ਖਾਤਮਾ ਨਹੀਂ ਕਰ ਸਕੀ ਤੇ ਭਾਜਪਾ ਕਰ ਰਹੀ ਹੈ ਧਰਮ ਦੀ ਰਾਜਨੀਤੀ – ਔਜਲਾ

Prabhjot Kaur
3 Min Read
ਅੰੰਮਿ੍ਤਸਰ:  ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਕਰ ਸਕੀ, ਉਥੇ ਭਾਜਪਾ ਧਰਮ ਦੀ ਰਾਜਨੀਤੀ ਕਰ ਰਹੀ ਹੈ, ਦੋਵੇਂ ਪਾਰਟੀਆਂ ਵਿਕਾਸ ਨਹੀਂ ਕਰਵਾ ਸਕੀਆਂ। ਬੀਤੇ ਦਿਨੀਂ   ਰੈਲੀ ਦੀ ਸ਼ੁਰੂਆਤ ਕਰਦਿਆਂ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਨੇ ਹਾਜ਼ਰ ਵਰਕਰਾਂ ਨੂੰ ਜੀ ਆਇਆਂ ਕਿਹਾ ਅਤੇ ਸਮੇਂ ਦੀ ਲੋੜ ਦੱਸਦਿਆਂ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਇਸਤੋਂ ਬਾਦ ਸਾਬਕਾ ਵਿਧਾਇਕ ਰਾਜ ਕੁਮਾਰ ਨੇ ਆਪਣੇ ਪੱਛਮੀ ਹਲਕੇ ਦੇ 60 ਬੂਥਾਂ ਤੋਂ ਵਰਕਰਾਂ ਨੂੰ ਗੁਰਜੀਤ ਔਜਲਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਗੁਰਜੀਤ ਔਜਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਖੁਸ਼ਕਿਸਮਤ ਹਨ ਕਿ ਅਜਿਹੇ ਬੇਮਿਸਾਲ ਅਤੇ ਬਹਾਦਰ ਉਮੀਦਵਾਰ ਹਨ ਜੋ ਦਲੇਰੀ ਨਾਲ ਲੋਕ ਸਭਾ ਵਿੱਚ ਅੰਮ੍ਰਿਤਸਰ ਹਲਕੇ ਦੀ ਆਵਾਜ਼ ਬੁਲੰਦ ਕਰਦੇ ਹਨ ਅਤੇ ਜਿਸ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਅਜਿਹੇ ਵਿਅਕਤੀ ਨੂੰ ਹਲਕੇ ਦੀ ਨੁਮਾਇੰਦਗੀ ਦੇਣੀ ਚੰਗੀ ਗੱਲ ਹੈ।
ਇਸ ਸਮੇਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਂਝੇ ਰੱਖ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ‘ਤੇ ਲੋਕ ਭਰੋਸਾ ਨਹੀਂ ਕਰਦੇ। ਤੁਹਾਡੀ ਸਰਕਾਰ ਦੇ ਕੀਤੇ ਵਾਅਦਿਆਂ ਵਿੱਚ ਨਾ ਤਾਂ ਔਰਤਾਂ ਨੂੰ 1000 ਰੁਪਏ ਮਿਲੇ ਅਤੇ ਨਾ ਹੀ ਰੇਤਾ ਸਸਤਾ ਹੋਇਆ। ਦੂਜੇ ਪਾਸੇ ਨਸ਼ਾ ਵੀ ਪਹਿਲਾਂ ਨਾਲੋਂ ਵੱਧ ਵਿਕ ਰਿਹਾ ਹੈ। ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਫਰਤ ਅਤੇ ਧਰਮ ਦੀ ਰਾਜਨੀਤੀ ਕਰ ਰਹੀ ਹੈ। ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਸਮੇਤ ਲਗਭਗ ਹਰ ਵਰਗ ਸਰਕਾਰ ਵਿਰੁੱਧ ਰੋਸ ਪ੍ਰਗਟ ਕਰ ਰਿਹਾ ਹੈ।
ਨਰੇਂਦਰ ਮੋਦੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਉਹ ਰਾਮ ਮੰਦਰ ਦਾ ਮੁੱਦਾ ਉਠਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ, ਪਰ ਭਾਰਤ ਦੇ ਲੋਕ ਅਜਿਹੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ, ਇਸ ਲਈ ਇਸ ਵਾਰ ਉਹ ਭਾਰਤੀ ਜਨਤਾ ਪਾਰਟੀ ਨੂੰ ਤਾਰੇ ਦਿਖਾਉਣਗੇ। ਉਹ ਵੋਟਾਂ ਪਾ ਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਜਾ ਰਹੇ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਕੌਂਸਲਰ ਰਮਨ ਕੁਮਾਰ ਰੰਮੀ, ਰਾਕੇਸ਼ ਕੁਮਾਰ ਰਿੰਕੂ, ਜ਼ਿਲ੍ਹਾ ਯੂਥ ਪ੍ਰਧਾਨ ਰਾਹੁਲ ਕੁਮਾਰ, ਸਾਬਕਾ ਸਰਪੰਚ ਜਸਵਿੰਦਰ ਸਿੰਘ ਗੁਮਾਨਪੁਰਾ, ਗੌਰਵ ਅਰੋੜਾ, ਏਡੀਸੀ ਰਾਕੇਸ਼ ਕੁਮਾਰ, ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਕੌਂਸਲਰ ਸਕਤਰ ਸਿੰਘ ਬੱਬੂ, ਸੁਖਰਾਜ ਰੰਧਾਵਾ ਆਦਿ ਹਾਜ਼ਰ ਸਨ। , ਪ੍ਰਿੰਸੀਪਲ ਪ੍ਰਦੀਪ ਭਾਰਦਵਾਜ, ਸੰਜੀਵ ਬਹਿਲ, ਸਤੀਸ਼ ਮੰਟੂ ਅਤੇ ਹੋਰ ਵਰਕਰ ਹਾਜ਼ਰ ਸਨ।

Share this Article
Leave a comment