ਆਮਿਰ ਖਾਨ ਦਾ ਵੱਡਾ ਐਲਾਨ, ਫਿਲਮਾਂ ਤੋਂ ਲੈ ਰਹੇ ਹਨ ਲੰਬਾ ਬਰੇਕ

Global Team
2 Min Read

ਨਿਊਜ਼ ਡੈਸਕ: ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਵਜੋਂ ਜਾਣੇ ਜਾਂਦੇ ਅਭਿਨੇਤਾ ਆਮਿਰ ਖਾਨ ਨੂੰ ਸੁਪਰਹਿੱਟ ਫਿਲਮਾਂ ਦੇਣ ਲਈ ਜਾਣਿਆ ਜਾਂਦਾ ਹੈ। ਹੁਣ ਤੱਕ ਸਿਨੇਮਾ ਜਗਤ ਨੂੰ ਕਈ ਹਿੱਟ ਫਿਲਮਾਂ ਦੇ ਚੁੱਕੇ ਸਟਾਰ ਆਮਿਰ ਫਿਲਮਾਂ ਤੋਂ ਲੰਬਾ ਬ੍ਰੇਕ ਲੈ ਰਹੇ ਹਨ। ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਕਾਫੀ ਕਮਾਈ ਕਰਦੀਆਂ ਹਨ। ਹਾਲਾਂਕਿ ਉਨ੍ਹਾਂ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਲਾਲ ਸਿੰਘ ਚੱਢਾ’ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।

ਆਮਿਰ ਖਾਨ ਨੇ ਕਿਹਾ, ”ਜਦੋਂ ਮੈਂ ਇੱਕ ਐਕਟਰ ਦੇ ਤੌਰ ‘ਤੇ ਕੋਈ ਫਿਲਮ ਕਰਦਾ ਹਾਂ ਤਾਂ ਮੈਂ ਉਸ ਵਿੱਚ ਇੰਨਾ ਗੁਆਚ ਜਾਂਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਹੁੰਦਾ। ‘ਲਾਲ ਸਿੰਘ ਚੱਢਾ’ ਨੂੰ ਚੈਂਪੀਅਨ ਕਹੇ ਜਾਣ ਤੋਂ ਬਾਅਦ ਮੈਨੂੰ ਫ਼ਿਲਮ ਕਰਨੀ ਪਈ। ਇਹ ਇੱਕ ਸ਼ਾਨਦਾਰ ਸਕ੍ਰਿਪਟ ਹੈ, ਇੱਕ ਸੁੰਦਰ ਕਹਾਣੀ ਹੈ, ਅਤੇ ਇਹ ਇੱਕ ਦਿਲ ਨੂੰ ਛੂਹਣ ਵਾਲੀ ਅਤੇ ਪਿਆਰੀ ਫਿਲਮ ਹੈ।”

ਆਮਿਰ ਖਾਨ  ਨੇ  ਦੱਸਿਆ ਕਿ ਉਹ ਐਕਟਿੰਗ ਤੋਂ ਬ੍ਰੇਕ ਲੈ ਰਹੇ ਹਨ ਅਤੇ ਉਹ ਅਗਲੇ ਡੇਢ ਸਾਲ ਤੱਕ ਐਕਟਰ ਦੇ ਤੌਰ ‘ਤੇ ਕੰਮ ਨਹੀਂ ਕਰਨਗੇ।  ਆਪਣੇ ਪਰਿਵਾਰ, ਮੇਰੀ ਮਾਂ, ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦਾ ਹਾਂ।”ਇਸ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਆਉਣ ਵਾਲੇ ਡੇਢ ਸਾਲ ਤੋਂ ਬਤੌਰ ਅਦਾਕਾਰ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ 35 ਸਾਲਾਂ ਤੋਂ ਫਿਲਮਾਂ ‘ਚ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਆਪਣੇ ਕੰਮ ‘ਤੇ ਪੂਰਾ ਧਿਆਨ ਰੱਖਿਆ ਹੈ। ਉਨ੍ਹਾਂ  ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲੋਕਾਂ ਲਈ ਸਮਾਂ ਕੱਢਣ ਅਤੇ ਜੀਵਨ ਨੂੰ ਇੱਕ ਵੱਖਰੇ ਤਰੀਕੇ ਨਾਲ ਅਨੁਭਵ ਕਰਨ ਦਾ ਸਹੀ ਸਮਾਂ ਹੈ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment