ਜਲੰਧਰ ਦਾ ਰਹਿਣ ਵਾਲਾ ਨੌਜਵਾਨ ਲੰਡਨ ‘ਚ ਹੋਇਆ ਲਾਪਤਾ  

Rajneet Kaur
1 Min Read

ਨਿਊਜ਼ ਡੈਸਕ: ਆਪਣੇ ਚੰਗੇ ਭੱਵਿਖ ਲਈ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ। ਲੰਡਨ ਤੋਂ ਹੀ ਇਕ ਅਹਿਮ ਖਬਰ ਸਾਹਮਣੇ ਆਈ ਹੈ ।ਜਿਥੇ ਜਲੰਧਰ ਦਾ ਰਹਿਣ ਵਾਲਾ ਨੌਜਵਾਨ ਲੰਡਨ ‘ਚ ਲਾਪਤਾ  ਹੋ ਗਿਆ ਹੈ। ਲਾਪਤਾ ਨੌਜਵਾਨ ਦੀ ਪਹਿਚਾਨ ਗੁਰਸ਼ਮਨ ਸਿੰਘ ਭਾਟੀਆ ਵਜੋਂ ਹੋਈ ਹੈ। ਉਹ ਪੂਰਬੀ ਲੰਡਨ ਵਿਚ ਪੜ੍ਹਾਈ ਕਰਨ ਗਿਆ ਸੀ। ਉਸ ਨੂੰ ਆਖ਼ਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ਼ ਵਿਖੇ ਦੇਖਿਆ ਗਿਆ ਸੀ। ਗੁਰਸ਼ਮਨ ਸਿੰਘ ਭਾਟੀਆ ਦੀ ਲਾਪਤਾ ਹੋਣ ਦੀ ਜਾਣਕਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ। 15 ਦਸੰਬਰ ਤੋਂ ਲਾਪਤਾ ਜੀਐਸ ਭਾਟੀਆ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਉੁਪਰ ਸਾਂਝੀ ਕਰਦਿਆਂ ਸਿਰਸਾ ਨੇ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਗੁਰਸ਼ਮਨ ਭਾਟੀਆ ਪਿਛਲੇ ਸਾਲ ਦਸੰਬਰ ਵਿਚ ਹੀ ਲੰਡਨ ਗਿਆ ਸੀ।

ਲੌਫਬਰੋ ਯੂਨੀਵਰਸਿਟੀ ਵਿਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਜਲੰਧਰ ‘ਚ ਪਰਿਵਾਰ ਚਿੰਤਤ ਹਨ। ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment