ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ‘ਚ ਰਾਤ ਵੇਲੇ ਵੜਿਆ ਨੌਜਵਾਨ ,ਸੀਸੀਟੀਵੀ ਫੁਟੇਜ ਆਈ ਸਾਹਮਣੇ

navdeep kaur
2 Min Read

ਚੰਡੀਗੜ੍ਹ -: ਹਰ ਨੌਜਵਾਨ ਦੇ ਅੰਦਰ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਇੱਕ ਚਾਅ ਹੁੰਦਾ ਹੈ। ਜਿਸ ਨੂੰ ਪੂਰਾ ਕਾਰਨ ਲਈ ਉਹ ਆਪਣਾ ਘਰ ਛੱਡ ਦਿੰਦਾ ਹੈ। ਪੜ੍ਹਾਈ ਕਰਨ ਲਈ ਅਨੇਕਾਂ ਹੀ ਵਿਦਿਆਰਥੀ ਘਰਾਂ ਤੋਂ ਬਾਹਰ ਰਹਿ ਰਹੇ ਹਨ। ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕੁੱਝ ਸਿਖਿਆਰਥੀ ਪੀਜੀ ਵਿੱਚ ਰਹਿੰਦੇ ਹਨ ਤੇ ਕੁੱਝ ਹੋਸਟਲਾਂ ਵਿੱਚ ਰਹਿੰਦੇ ਹਨ। ਜਿਨ੍ਹਾਂ ਦਾ ਧਿਆਨ ਰੱਖਣ ਦੀ ਜਿੰਮੇਵਾਰੀ ਹੋਸਟਲ ਦੇ ਮਾਲਕ ਦੀ ਹੁੰਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹਾਦਸੇ ਵਾਪਰਦੇ ਹਨ।
ਦੱਸ ਦਿੰਦੇ ਹਾਂ ਕਿ ਅਜਿਹਾ ਹੀ ਇੱਕ ਹਾਦਸਾ ਪੰਜਾਬ ਯੂਨੀਵਰਸਿਟੀ ਸੈਕਟਰ 14 ਵਿਚ ਵਾਪਰੀ।ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ-4 ਚ ਪੋਸਟ ਗ੍ਰੈਜੂਏਸ਼ਨ ਪ੍ਰੋਫੈਸ਼ਨਲ ਕੋਰਸ ਦੀ ਇਕ ਵਿਦਿਆਰਥਣ ਦੇ ਕਮਰੇ ਚ ਰਾਤ ਵੇਲੇ ਇਕ ਨੌਜਵਾਨ ਵੜ ਗਿਆ ਤੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕੁੜੀ ਨੇ ਰੌਲਾ ਪਾਇਆ ਤਾਂ ਨੌਜਵਾਨ ਫਰਾਰ ਹੋ ਗਿਆ। ਘਬਰਾਹਟ ਚ ਕੁੜੀ ਨੇ ਇਸ ਦੀ ਜਾਣਕਾਰੀ ਆਪਣੇ ਦੋਸਤਾਂ ਨੂੰ ਦਿੱਤੀ। ਹੋਸਟਲ ਦੀ ਰਿਸੈਪਸ਼ਨ ਤੇ ਘਟਨਾ ਦੀ ਸੂਚਨਾ ਦਿੱਤੀ ਗਈ। ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਨੌਜਵਾਨ ਦੇ ਗਲੇ ਚ ਕੱਪੜਾ ਤੇ ਬੈਗ ਪਾਇਆ ਹੋਇਆ ਸੀ। ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯੂਨੀਵਰਸਿਟੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਦੂਜੇ ਪਾਸੇ ਯੂਨੀਵਰਸਿਟੀ ਦੀ ਵੀਸੀ ਪ੍ਰੋ. ਰੇਣੂ ਵਿਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਪਹਿਲਾਂ ਹੈ ਅਤੇ ਜੋ ਵੀ ਜ਼ਿੰਮੇਵਾਰ ਵਿਅਕਤੀ ਹੈ, ਉਸ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

Share this Article
Leave a comment