ਤੁਹਾਨੂੰ ਸੜਕ ਹਾਦਸੇ ਅਤੇ ਚਲਾਨ ਤੋਂ ਵੀ ਬਚਾ ਸਕਦੈ ਗੂਗਲ ਮੈਪ ਦਾ ਇਹ ਫੀਚਰ

TeamGlobalPunjab
2 Min Read

ਨਿਊਜ਼ ਡੈਸਕ: ਗੂਗਲ ਮੈਪਸ ਨੇ ਲੋਕਾ ਦਾ ਸਫਰ ਬਹੁਤ ਆਸਾਨ ਬਣਾ ਦਿੱਤਾ ਹੈ। ਇਸ ਦੀ ਮਦਦ ਨਾਲ ਨਾਂ ਸਿਰਫ ਰੂਟ ਦੀ ਸਹੀ ਜਾਣਕਾਰੀ ਮਿਲਦੀ ਹੈ, ਇਹ ਲੋਕਾ ਨੂੰ ਭਟਕਣ ਤੋ ਵੀ ਬਚਾਉਂਦਾ ਹੈ। ਪਰ ਕੀ ਤੁਸੀ ਜਾਣਦੇ ਹੋ ਕਿ ਗੂਗਲ ਮੈਪ ਹਾਦਸਿਆਂ ਨੂੰ ਰੋਕਦਾ ਹੈ, ਇੰਨਾ ਹੀ ਨਹੀਂ ਇਹ ਟ੍ਰੈਫਿਕ ਚਲਾਨ ਤੋਂ ਵੀ ਬਚਾਉਂਦਿਆਂ ਹੈ। ਇਸ ਦੇ ਲਈ ਯੂਜ਼ਰਸ ਨੂੰ ਸਿਰਫ ਇੱਕ ਟੂਲ ਦੀ ਵਰਤੋਂ ਕਰਨੀ ਪਵੇਗੀ। ਆਓ ਜਾਣਦੇ ਹਾਂ ਗੂਗਲ ਦੇ ਇਸ ਫੀਚਰ ਬਾਰੇ ਅਤੇ ਇਸ ਨੂੰ ਕਿਵੇਂ ਐਕਟਿਵੇਟ ਕਰਨਾ ਹੈ।

ਗੂਗਲ ਮੈਪ ਦੀ ਸਪੀਡ ਸੀਮਾ ਚਿਤਾਵਨੀ

ਗੂਗਲ ਮੈਪ ਦੇ ਇਸ ਫੀਚਰ ਦਾ ਨਾਮ ਸਪੀਡ ਲਿਮਿਟ ਵਾਰਨਿੰਗ ਹੈ। ਗੱਡੀ ਚਲਾਉਂਦੇ ਸਮੇਂ ਜਦੋਂ ਤੁਸੀਂ ਸਪੀਡ ਸੀਮਾ ਨੂੰ ਪਾਰ ਕਰੋਗੇ। ਉਦੋਂ ਇਹ ਫੀਚਰ ਚਿਤਾਵਨੀ ਦਿੰਦਾ ਹੈ। ਜ਼ਿਆਦਾਤਰ ਹਾਦਸੇ ਤੇਜ ਰਫਤਾਰ ਅਤੇ ਵਾਹਨਾ ‘ਤੇ ਕਾਬੂ ਨਾਂ ਰੱਖਣ ਕਾਰਨ ਹੁੰਦੇ ਹਨ। ਜੇਕਰ ਵਾਹਨ ਸੀਮਤ ਰਫਤਾਰ ‘ਤੇ ਚਲਾਏ ਜਾਣ ਤਾਂ ਹਾਦਸੇ ਹੋਣ ਦੀ ਸੰਭਾਵਨਾ ਕਾਫੀ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾ ਵਿੱਚ ਥਾਂ- ਥਾਂ ਤੇ ਸਪੀਡ ਕੈਮਰੇ ਲਗੇ ਹੋਏ ਹਨ, ਜੋ ਤੇਜ ਰਫਤਾਰ ਵਾਹਨਾ ਦੀਆਂ ਫੋਟੋਆ ਕਲਿੱਕ ਕਰਕੇ ਘਰ-ਘਰ ਚਲਾਨ ਭੇਜਦੇ ਹਨ। ਅਜਿਹੇ ਵਿੱਚ ਗੂਗਲ ਦਾ ਇਹ ਫੀਚਰ ਚਲਾn ਕੱਟਣ ਤੋ ਵੀ ਬਚਾਉਂਦਾ ਹੈ।

ਇੰਝ ਕਰੋ ਸਪੀਡ ਲਿਮਿਟ ਟੂਲ ਨੂੰ ਐਕਟਿਵ:

- Advertisement -

1. ਗੂਗਲ ਮੈਪਸ ਖੋਲੋ, ਸੱਜੇ ਪਾਸੇ ਦਿਖਾਈ ਦੇਣ ਵਾਲੇ ਪ੍ਰੋਫਾਈਲ ਆਇਕਨ ਤੇ ਟੈਪ ਕਰੋ।

2. ਸੈਟਿੰਗ ਆਪਸ਼ਨ ‘ਤੇ ਜਾਓ ਅਤੇ ਨੈਵਿਗੇਸ਼ਨ ਸੈਟਿੰਗਜ਼ ‘ਤੇ ਕਲਿੱਕ ਕਰੋ।

3. ਹੁਣ ਸਪੀਡ ਲਿਮਿਟ ਸੈਟਿੰਗ ਦੇ ਨਾਲ ਵਿਕਲਪ ਨੂੰ ਚੁਣੋ।

4. ਫਿਰ ਸਕਰੀਨ ਦੇ ਹੇਠਾ ਸਕ੍ਰੋਲ ਕਰੋ ਅਤੇ ਡਰਾਈਵਿੰਗ ਵਿਕਲਪ ਚੁਣੋ।

5. ਸਪੀਡ ਸੀਮਾ ਅਤੇ ਸਪੀਡੋਮੀਟਰ ਵਿਕਲਪ ਨੂੰ ਆਨ ਕਰੋ।

- Advertisement -

ਹੁਣ ਗੂਗਲ ਮੈਪਸ ਦਾ ਇਹ ਫੀਚਰ ਤੁਹਾਡੇ ਫੋਨ ਵਿੱਚ ਐਕਟਿਵੇਟ ਹੋ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment