ਬਰੈਂਪਟਨ: ਬਰੈਂਪਟਨ ਮਸ਼ਹੂਰ ਪੰਜਾਬੀ ਮਰਹੂਮ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਭਾਵੇਂ ਅੱਜ ਲੰਮਾ ਸਮਾਂ ਬੀਤ ਚੁੱਕਿਆ ਹੈ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ। ਸਿੱਧੂ ਮੂਸੇਵਾਲਾ ਨੇ ਨਾ ਸਿਰਫ਼ ਭਾਰਤ ਪੰਜਾਬ ਅੰਦਰ ਵੱਡਾ ਨਾਮਣਾ ਖੱਟਿਆ ਸੀ ਬਲਕਿ ਵਿਦੇਸ਼ੀ ਧਰਤੀ ਤੇ ਵੀ ਉਸਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਸੀ।ਜੇਕਰ ਗੱਲ ਬਰੈਂਪਟਨ ਦੀ ਕਰ ਲਈਏ ਤਾਂ ਇਹ ਉਹ ਧਰਤੀ ਹੈ ਜਿੱਥੇ ਵਿਦੇਸ਼ੀ ਧਰਤੀ ਤੇ ਜਾ ਕੇ ਸਿੱਧੂ ਮੂਸੇਵਾਲਾ ਨੇ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ।ਇੱਥੇ ਹਰ ਸ਼ੁਭਦੀਪ ਸਿੰਘ ਸਿੱਧੂ ਦੀ ਯਾਦ ਵਿਚ ਇਕ ਪੌਦਾ ਲਗਾਇਆ ਗਿਆ ਹੈ।
We planted a tree in the memory of the late Sidhu Moose Wala earlier today at the Susan Fennel Sportsplex. His legacy lives on in our City. pic.twitter.com/Ktb8Dd7BMX
— Patrick Brown (@patrickbrownont) October 19, 2022
ਇਹ ਰੁੱਖ ਸੂਸਨ ਫੈਨਲ ਸਪੋਰਟਸਪਲੈਕਸ ( 500 ਰੇਲਾਅਸਨ ਬੁਲੇਵਾਰਡ) ਵਿਖੇ ਲਗਾਇਆ ਗਿਆ ਹੈ।ਇਸ ਦੀ ਜਾਣਕਾਰੀ ਸਥਾਨਕ ਮੇਅਰ ਪੈਟਰਿਕ ਬ੍ਰਾਊਨ ਨੇ ਇੱਕ ਟਵੀਟ ਜਰੀਏ ਦਿੱਤੀ ਹੈ। ਉਨ੍ਹਾਂ ਕਿਹਾ: “ਅਸੀਂ ਅੱਜ ਸੂਜਨ ਫੈਨਲ ਸਪੋਰਟਸਪਲੈਕਸ ਵਿਖੇ ਮਰਹੂਮ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਇੱਕ ਰੁੱਖ ਲਗਾਇਆ। ਉਸ ਦੀ ਵਿਰਾਸਤ ਸਾਡੇ ਸ਼ਹਿਰ ਵਿੱਚ ਹਮੇਸ਼ਾਂ ਜਿੰਦਾ ਰਹੇਗੀ। ”2017 ਵਿੱਚ ਬਰੈਂਪਟਨ ਵਿੱਚ ਸੰਗੀਤ ਨਾਲ ਸ਼ੁਰੂਆਤ ਕਰਨ ਵਾਲੇ ਸਿੱਧੂ ਮੂਸੇਵਾਲਾ ਨੇ ਇੱਕ ਗੀਤ ‘ਬੀ-ਟਾਊਨ’ ਲਿਖਿਆ ਸੀ ਜੋ ਕੈਨੇਡੀਅਨ ਸ਼ਹਿਰ ਨੂੰ ਸਮਰਪਿਤ ਸੀ।