ਪੁਣੇ ਦੇ ਗਣੇਸ਼ ਪੰਡਾਲ ‘ਚ ਲੱਗੀ ਭਿਆਨਕ ਅੱਗ, ਭਾਜਪਾ  ਪ੍ਰਧਾਨ ਜੇ.ਪੀ. ਨੱਡਾ ਨੂੰ ਸੁਰੱਖਿਅਤ ਕੱਢਿਆ ਬਾਹਰ

Rajneet Kaur
2 Min Read

ਪੁਣੇ : ਮਹਾਰਾਸ਼ਟਰ ਦੇ ਪੁਣੇ ‘ਚ ਸ਼ਾਮ ਨੂੰ ਇਕ ਗਣੇਸ਼ ਪੰਡਾਲ ‘ਚ ਅੱਗ ਲੱਗ ਗਈ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਭਾਜਪਾ  ਪ੍ਰਧਾਨ ਜੇ.ਪੀ. ਨੱਡਾ ,ਚੰਦਰਸ਼ੇਖਰ ਬਾਵਨਕੁਲੇ ਦੇ ਨਾਲ ਪੂਜਾ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਅੱਗ ਕਾਰਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਸਾਹਮਣੇ ਆਈ ਵੀਡੀਓ ‘ਚ ਲੋਕਮਾਨਿਆ ਨਗਰ ਇਲਾਕੇ ‘ਚ ਭਗਵਾਨ ਗਣੇਸ਼ ਦੇ ਅਸਥਾਈ ਪੰਡਾਲ ਦੇ ਉਪਰਲੇ ਹਿੱਸੇ ਨੂੰ ਅੱਗ ਲੱਗਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਨੱਡਾ ਨੂੰ ਸੁਰੱਖਿਅਤ ਢੰਗ ਨਾਲ ਘਟਨਾ ਵਾਲੀ ਥਾਂ ਤੋਂ ਬਾਹਰ ਕੱਢਿਆ ਗਿਆ।ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ  ਗੁਰੂ ਗਣੇਸ਼ ਮਿੱਤਰ ਮੰਡਲ ਵੱਲੋਂ ਸਥਾਪਿਤ ਪੰਡਾਲ ‘ਚ ਆਤਿਸ਼ਬਾਜ਼ੀ ਕਾਰਨ ਅੱਗ ਲੱਗੀ। ਦਸ ਦਈਏ ਕਿ ਅੱਗ ਲੱਗਦੇ ਹੀ ਇਲਾਕੇ ‘ਚ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਅੱਗ ‘ਤੇ ਕਾਬੂ ਪਾਉਣ ‘ਚ ਮਦਦ ਮਿਲੀ।

ਡੀਸੀਪੀ ਸ਼ਰਮਾ ਨੇ ਕਿਹਾ ਕਿ ਅੱਗ ‘ਤੇ ਸਫਲਤਾਪੂਰਵਕ ਕਾਬੂ ਪਾ ਲਿਆ ਗਿਆ । ਇਸ ਮੌਕੇ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।  ਉਨ੍ਹਾਂ ਕਿਹਾ ਕਿ ਮਹਿਮਾਨਾਂ ਦੇ ਸਵਾਗਤ ਲਈ ਗਣੇਸ਼ ਮੰਡਲ ਦੇ ਮੈਂਬਰਾਂ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਅੱਗ ਲੱਗੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment