ਚੰਡੀਗੜ੍ਹ: ਦੇਰ ਰਾਤ ਪੀਜੀਆਈ ਚੰਡੀਗੜ੍ਹ ਦੇ ਨਹਿਰੂ ਹਸਪਤਾਲ ’ਚ ਭਿਆਨਕ ਅੱਗ ਲੱਗ ਗਈ। ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਹਸਪਤਾਲ ’ਚ ਮੌਜੂਦ ਮਰੀਜ਼ਾ ’ਚ ਹਫੜਾ ਦਫੜੀ ਮਚ ਗਈ।
ਮਿਲੀ ਜਾਣਕਾਰੀ ਅਨੁਸਾਰ ਕੰਪਿਊਟਰ ਰੂਮ ਚ ਸ਼ਾਰਟ ਸਰਕਟ ਹੋਣ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ। ਪਰ ਇਸ ਗੱਲ ਦਾ ਬਚਾਅ ਰਿਹਾ ਕਿ ਇਸ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਕਾਫੀ ਮਸ਼ਕੱਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਐਮਰਜੈਂਸੀ ਵਾਰਡ, ਮਹਿਲਾ ਵਾਰਡ, ਪੁਰਸ਼ ਵਾਰਡ ਅਤੇ ਗਾਇਨੀ ਵਾਰਡ ਵਿੱਚ ਧੂੰਆਂ ਫੈਲਿਆ ਹੋਇਆ ਹੈ। ਅੱਗ ਦੇ ਮੱਦੇਨਜ਼ਰ ਬੀ,ਸੀ ਬਲਾਕ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਦਸ ਦਈਏ ਕਿ ਜਿੱਥੇ ਅੱਗ ਲੱਗੀ ਸੀ ਉੱਥੇ ਤਿੰਨ ਮਹੀਨੇ ਤੋਂ ਤਿੰਨ ਸਾਲ ਤੱਕ ਦੇ ਬੱਚੇ ਜ਼ੇਰੇ ਇਲਾਜ ਸਨ। ਫਾਇਰ ਬ੍ਰਿਗੇਡ ਵਲੋਂ ਸ਼ੀਸ਼ੇ ਤੋੜ ਕੇ ਅੱਗ ‘ਤੇ ਕਾਬੂ ਪਾਇਆ ਗਿਆ।
ਮਾਮਲੇ ਸਬੰਧੀ ਸਿਵਲ ਡਿਫੈਂਸ ਵਿਭਾਗ ਸੰਜੀਵ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਕੀਤਾ। ਹਸਪਤਾਲ ਦੇ ਅੰਦਰ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.