ਨਿਊਜ਼ ਡੈਸਕ: ਰਾਮ ਗੋਪਾਲ ਵਰਮਾ ਬਾਲੀਵੁੱਡ ਦੇ ਚੋਟੀ ਦੇ ਨਿਰਦੇਸ਼ਕ ਰਹੇ ਹਨ ਪਰ ਹੁਣ ਉਹ ਤੇਲਗੂ ਫਿਲਮਾਂ ਤੱਕ ਹੀ ਸੀਮਤ ਰਹਿ ਗਏ ਹਨ। ‘ਰੰਗੀਲਾ’, ‘ਕੰਪਨੀ’, ‘ਸੱਤਿਆ’, ‘ਭੂਤ’ ਅਤੇ ‘ਸਰਕਾਰ’ ਵਰਗੀਆਂ ਬਾਲੀਵੁੱਡ ਫਿਲਮਾਂ ਬਣਾਉਣ ਵਾਲੇ ਰਾਮ ਗੋਪਾਲ ਵਰਮਾ ਇਕ ਵਾਰ ਫਿਰ ਆਪਣੇ ਇਕ ਵੀਡੀਓ ਨੂੰ ਲੈ ਕੇ ਟਰੋਲ ਹੋ ਰਹੇ ਹਨ। ਟਵਿਟਰ ‘ਤੇ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਨਿਰਦੇਸ਼ਕ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ।
ਰਾਮ ਗੋਪਾਲ ਵਰਮਾ ਆਪਣੀ ਆਉਣ ਵਾਲੀ ਫਿਲਮ ‘ਡੇਂਜਰਸ’ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਫਿਲਮ ਦੀ ਪ੍ਰਮੋਸ਼ਨ ਦੌਰਾਨ ਨਿਰਦੇਸ਼ਕ ਨੇ ਫਿਲਮ ਦੀ ਅਦਾਕਾਰਾ ਨਾਲ ਅਜਿਹੀ ਹਰਕਤ ਕੀਤਾ, ਜਿਸ ਕਾਰਨ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਇਰਲ ਵੀਡੀਓ ‘ਚ ਰਾਮ ਗੋਪਾਲ ਵਰਮਾ ਅਤੇ ਉਨ੍ਹਾਂ ਦੀ ਫਿਲਮ ਦੀ ਅਭਿਨੇਤਰੀ ਆਸ਼ੂ ਰੈੱਡੀ ਨਜ਼ਰ ਆ ਰਹੀ ਹੈ, ਜਿੱਥੇ ਨਿਰਦੇਸ਼ਕ ਜ਼ਮੀਨ ‘ਤੇ ਬੈਠੇ ਨਜ਼ਰ ਆ ਰਹੇ ਹਨ ਜਦਕਿ ਅਦਾਕਾਰਾ ਸੋਫੇ ‘ਤੇ ਬੈਠੀ ਹੋਈ ਹੈ। ਦੋਵਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ, ਜਿਸ ਤੋਂ ਬਾਅਦ ਨਿਰਦੇਸ਼ਕ ਗੱਲ ਕਰਦੇ ਹੋਏ ਅਭਿਨੇਤਰੀ ਦੇ ਪੈਰਾਂ ਨੂੰ ਚੁੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਉਸ ਨੂੰ ਚੱਟਦਾ ਹੈ। ਵੈਸੇ ਇਸ ਨੂੰ ਫਿਲਮ ‘ਡੇਂਜਰਸ’ ਦੀ ਪ੍ਰਮੋਸ਼ਨ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਤਰੀਕਾ ਕਾਫੀ ਖਤਰਨਾਕ ਹੈ। ਰਾਮ ਗੋਪਾਲ ਵਰਮਾ ਨੇ ਇਸ ਗੱਲਬਾਤ ਦੀ ਪੂਰੀ ਵੀਡੀਓ ਯੂਟਿਊਬ ‘ਤੇ ਪੋਸਟ ਕੀਤੀ ਹੈ ਪਰ ਟਵਿਟਰ ‘ਤੇ ਛੋਟੀਆਂ-ਛੋਟੀਆਂ ਕਲਿੱਪ ਵਾਇਰਲ ਹੋ ਰਹੀਆਂ ਹਨ।
Where is the DANGEROUS mark in ASHU REDDY ..Full video in 30 mints at 9.30 pm pic.twitter.com/34lp6eHjC5
— Ram Gopal Varma (@RGVzoomin) December 6, 2022
ਇਸ ਵੀਡੀਓ ਦੀਆਂ ਛੋਟੀਆਂ-ਛੋਟੀਆਂ ਕਲਿੱਪਾਂ ਟਵਿੱਟਰ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਰਾਮ ਗੋਪਾਲ ਵਰਮਾ ਨੂੰ ਅਜਿਹਾ ਕੰਮ ਕਰਦੇ ਦੇਖ ਹੈਰਾਨ ਹਨ। ਕੁਝ ਯੂਜ਼ਰਸ ਨੇ ਆਰਜੀਵੀ ਦੀ ਕਾਫੀ ਆਲੋਚਨਾ ਕੀਤੀ ਹੈ ਅਤੇ ਕੁਝ ਯੂਜ਼ਰਸ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਡਾਇਰੈਕਟਰ ਸਾਊਥ ਇੰਡਸਟਰੀ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.