ਨਿਊਜ਼ ਡੈਸਕ: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌ.ਤ ਹੋ ਗਈ ਹੈ। ਪ੍ਰਿਤਪਾਲ ਸਿੰਘ (34) ਪੁੱਤਰ ਬਿਕਰਮ ਸਿੰਘ ਭੰਗਲ ਕਰੀਬ ਇਕ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਇੱਥੇ ਉਹ ਸਰੀ ਸ਼ਹਿਰ ’ਚ ਟਰਾਲਾ ਚਲਾਉਂਦਾ ਸੀ। ਦੱਸਿਆ ਜਾਂਦਾ ਹੈ ਕਿ ਐਤਵਾਰ ਨੂੰ ਬਰਫ਼ ਕਾਰਨ ਟਰਾਲਾ ਸਲਿਪ ਹੋਣ ਮਗਰੋਂ ਪਲਟ ਗਿਆ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌ.ਤ ਹੋ ਗਈ।
ਇਧਰ ਪਿੰਡ ’ਚ ਉਸ ਦੇ ਛੋਟੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਐਤਵਾਰ ਨੂੰ ਜਦੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣੇ ਸਨ ਉਸੇ ਵੇਲੇ ਕੈਨੇਡਾ ਪੁਲਿਸ ਨੇ ਪ੍ਰਿਤਪਾਲ ਦੀ ਮੌ.ਤ ਦੀ ਖ਼ਬਰ ਦਿੱਤੀ। ਇਸ ਦੇ ਨਾਲ ਹੀ ਘਰ ਦੀਆਂ ਖ਼ੁਸ਼ੀਆਂ ਮਾ.ਤਮ ’ਚ ਬਦਲ ਗਈਆਂ। ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।