ਰਾਜਸਭਾ ‘ਚ ਕਾਂਗਰਸੀ ਲੀਡਰ ਨੂੰ ਵਿਦਾਈ ਦਿੰਦੇ ਸਮੇਂ ਭਾਵੁਕ ਹੋਏ ਮੋਦੀ, ਜ਼ਿਕਰ ਕੀਤਾ ਪੁਰਾਣੀ ਦੋਸਤੀ ਦਾ

TeamGlobalPunjab
2 Min Read

ਨਵੀਂ ਦਿੱਲੀ : ਰਾਜਸਭਾ ‘ਚ ਵਿਰੋਧੀ ਧਿਰ ਦੇ ਲੀਡਰ ਅਤੇ ਕਾਂਗਰਸ ਦੇ ਸਾਂਸਦ ਗੁਲਾਮ ਨਬੀ ਆਜ਼ਾਦ ਦਾ ਅੱਜ ਕਾਰਜਕਾਲ ਪੂਰਾ ਹੋ ਗਿਆ ਹੈ। ਸਾਰੇ ਸਾਂਸਦਾਂ ਵੱਲੋਂ ਉਹਨਾਂ ਨੂੰ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਾਫ਼ੀ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਮੋਦੀ ਨੇ ਗ਼ੁਲਾਮ ਨਬੀ ਆਜ਼ਾਦ ਦੀ ਰੱਜ ਕੇ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਲਾਮ ਨਬੀ ਆਜ਼ਾਦ ਨਾਲ ਦੋਸਤੀ ਦਾ ਜ਼ਿਕਰ ਕੀਤਾ ਅਤੇ ਇੱਕ ਅੱਤਵਾਦੀ ਘਟਨਾ ਦੀ ਕਹਾਣੀ ਸੁਣਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ – ””ਜਦੋਂ ਗੁਲਾਮ ਨਬੀ ਆਜ਼ਾਦ ਮੁੱਖ ਮੰਤਰੀ ਸਨ ਤਾਂ ਮੈਂ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਸੀ। ਸਾਡੀ ਬਹੁਤ ਗੂੜ੍ਹੀ ਨੇੜਤਾ ਰਹੀ ਹੈ, ਸ਼ਾਇਦ ਹੀ ਅਜਿਹੀ ਕੋਈ ਘਟਨਾ ਹੋਵੇ ਜਦੋਂ ਸਾਡੇ ਦੋਨਾਂ ਵਿਚਾਲੇ ਸੰਪਰਕ ਨਾ ਹੋਇਆ ਹੋਵੇ। ਇੱਕ ਵਾਰ ਜੰਮੂ ਕਸ਼ਮੀਰ ਗਏ ਸੈਲਾਨੀਆਂ ਵਿੱਚ ਗੁਜਰਾਤੀ ਯਾਤਰੀ ਵੀ ਮੌਜੂਦ ਸਨ। ਜੰਮੂ ਕਸ਼ਮੀਰ ਗੁਜਰਾਤੀ ਵੱਡੀ ਗਿਣਤੀ ਵਿੱਚ ਜਾਂਦੇ ਹਨ। ਇਸ ਦੌਰਾਨ ਅਤਿਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ। ਜਿਸ ਵਿਚ ਤਕਰੀਬਨ ਅੱਠ ਲੋਕ ਮਾਰੇ ਗਏ ਸਨ। ਸਭ ਤੋਂ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਮੈਨੂੰ ਫੋਨ ਕੀਤਾ ਸੀ, ਉਹ ਫੋਨ ਸਿਰਫ਼ ਸੂਚਨਾ ਦੇਣ ਲਈ ਨਹੀਂ ਕੀਤਾ ਸੀ, ਫੋਨ ‘ਤੇ ਉਨ੍ਹਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ।”

ਇਸ ਕਹਾਣੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਸ਼ਣ ਦਿੰਦੇ ਹੋਏ ਭਾਵੁਕ ਹੋ ਗਏ। ਇਸ ਤੋਂ ਅੱਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ”ਗ਼ੁਲਾਮ ਨਬੀ ਆਜ਼ਾਦ ਉਸ ਰਾਤ ਹਵਾਈ ਅੱਡੇ ‘ਤੇ ਸਨ, ਉਨ੍ਹਾਂ ਨੇ ਮੈਨੂੰ ਫ਼ੋਨ ਕੀਤਾ ਅਤੇ ਜਿਵੇਂ ਆਪਣੇ ਪਰਿਵਾਰ ਦੇ ਮੈਂਬਰ ਚਿੰਤਾ ਕਰਨ, ਉਸ ਤਰ੍ਹਾਂ ਦੀ ਚਿੰਤਾ ਉਹ ਕਰ ਰਹੇ ਸਨ। ਉਸ ਵੇਲੇ ਪ੍ਰਣਬ ਮੁਖਰਜੀ ਰੱਖਿਆ ਮੰਤਰੀ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਮ੍ਰਿਤਕ ਸਰੀਰਾਂ ਨੂੰ ਲਿਆਉਣ ਲਈ ਫ਼ੌਜ ਦਾ ਹਵਾਈ ਜਹਾਜ਼ ਮਿਲ ਜਾਵੇ ਤਾਂ ਉਨ੍ਹਾਂ ਕਿਹਾ ਕਿ ਚਿੰਤਾ ਨਾ ਕਰੋ, ਮੈਂ ਪ੍ਰਬੰਧ ਕਰਦਾ ਹਾਂ।” ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੋ ਅੱਜ ਗੁਲਾਮ ਨਬੀ ਆਜ਼ਾਦ ਨੇ ਬਤੌਰ ਵਿਰੋਧੀ ਧਿਰ ਦੀ ਭੁਮਿਕਾ ਨਿਭਾਈ ਹੈ, ਅਜਿਹਾ ਕਰਨਾ ਦੂਸਰੇ ਲੀਡਰਾਂ ਲਈ ਵੱਡੀ ਚੁਣੌਤੀ ਹੋਵੇਗਾ।

Share this Article
Leave a comment