ਲਖੀਮਪੁਰ ‘ਚ ਪੱਤਰਕਾਰਾਂ ਨੂੰ ਮਾਰਨ ਲਈ ਦੌੜੇ ਕੇਂਦਰੀ ਮੰਤਰੀ ਅਜੈ ਮਿਸ਼ਰਾ

TeamGlobalPunjab
1 Min Read

ਲਖੀਮਪੁਰ : ਲਖੀਮਪੁਰ ਖੇੜੀ ਹਿੰਸਾ ਵਿੱਚ ਪੁੱਤਰ ਅਸ਼ੀਸ਼ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਆਪਾ‌ ਖੋ ਬੈਠੇ।

ਅਜੈ ਮਿਸ਼ਰਾ ਬੁੱਧਵਾਰ ਨੂੰ ਲਖੀਮਪੁਰ ‘ਚ ਮਦਰ ਚਾਈਲਡ ਕੇਅਰ ਸੈਂਟਰ ‘ਚ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਗਏ ਸਨ। ਇਸ ਦੌਰਾਨ ਜਦੋਂ ਇੱਕ ਟੀਵੀ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਅਜੇ ਮਿਸ਼ਰਾ ਨੇ ਉਸ ਨੂੰ ਧੱਕਾ ਦਿੱਤਾ ਅਤੇ ਗਾਲੀ-ਗਲੋਚ ਵੀ ਕੀਤਾ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਨੇ ਅਜੇ ਮਿਸ਼ਰਾ ਨੂੰ ਦਿੱਲੀ ਸੱਦ ਲਿਆ ਹੈ।

 

- Advertisement -

ਦਰਅਸਲ, ਰਿਪੋਰਟਰ ਮੰਤਰੀ ਤੋਂ SIT ਦੀ ਜਾਂਚ ਨੂੰ ਲੈ ਕੇ ਸਵਾਲ ਕਰ ਰਹੇ ਸਨ। ਇਸ ‘ਤੇ ਅਜੇ ਮਿਸ਼ਰਾ ਗੁੱਸੇ ‘ਚ ਆ ਗਏ। ਰਿਪੋਰਟਰ ਨੂੰ ਕਿਹਾ, “ਤੁਹਾਡਾ ਦਿਮਾਗ ਖ਼ਰਾਬ ਹੈ ਕੀ ? ਤੁਸੀਂ ਜਿਸ ਕੰਮ ਲਈ ਆਏ ਹੋ, ਉਸ ਬਾਰੇ ਗੱਲ ਕਰੋ। ਪਹਿਲਾਂ ਆਪਣਾ ਫ਼ੋਨ ਬੰਦ ਕਰ ਦਿਓ।”

ਮੰਤਰੀ ਇੱਥੇ ਹੀ ਨਹੀਂ ਰੁਕਿਆ। ਰਿਪੋਰਟਰ ਨੂੰ ਧਮਕਾਇਆ ਅਤੇ ਧੱਕਾ ਵੀ ਦਿੱਤਾ। ਜਦੋਂ ਰਿਪੋਰਟਰ ਨੇ ਦੁਬਾਰਾ ਸਵਾਲ ਪੁੱਛਿਆ ਤਾਂ ਉਹ ਰਿਪੋਰਟਰ ਨੂੰ ਮਾਰਨ ਲਈ ਦੌੜੇ।

- Advertisement -

 

ਇਸ ਘਟਨਾ ਦੀ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕੀ ਮੰਤਰੀ ਨੂੰ ਜੰਮ ਕੇ ਭੰਡ ਰਹੇ ਹਨ।

 

Share this Article
Leave a comment