ਟੋਰਾਂਟੋ : ਸੜਕ ਦੁਰਘਟਨਾਵਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਦੇ ਚਲਦਿਆਂ ਤਾਜਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੇ ਦਿਨ ਇੱਕ ਵਿਅਕਤੀ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਏ। ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼ਾਮ ਕਰੀਬ 4:30 ਵਜੇ ਵਾਪਰੀ।ਇਹ ਹਾਦਸਾ ਯੋਂਗ ਸਟ੍ਰੀਟ ਅਤੇ ਸੇਂਟ ਕਲੇਅਰ ਐਵੇਨਿਊ ਦੇ ਨੇੜੇ ਵਾਪਰਿਆ ਹੈ।
COLLISION:
Yonge St + St. Clair Av
4:27pm
– Reports that a pedestrian has been struck by vehicle and is trapped under the vehicle
– Unknown injuries
– Driver has remained on scene
– Police are on scene with medics
– Intersection is closed @TTCnotices#GO2286735
^lb
— Toronto Police Operations (@TPSOperations) November 23, 2022
ਇੱਕ ਪ੍ਰਤੱਖਦਰਸ਼ੀ ਮੁਤਾਬਿਕ ਵਿਅਕਤੀ ਨੂੰ ਇੱਕ ਟਰੱਕ ਨੇ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਟੱਕਰ ਵੱਜਣ ਤੋਂ ਬਾਅਦ ਵਿਅਕਤੀ ਦੂਰ ਤੱਕ ਘਸੀਟਿਆ ਗਿਆ। ਉਨ੍ਹਾਂ ਦੱਸਿਆ ਕਿ ਵਿਅਕਤੀ ਵਾਹਨ ਦੇ ਹੇਠਾਂ ਫਸ ਗਿਆ।ਹਾਦਸੇ ਦਾ ਪਤਾ ਚਲਦਿਆਂ ਹੀ ਐਮਰਜੈਂਸੀ ਸੇਵਾਵਾਂ ਲਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਪਰ ਉਨ੍ਹਾਂ ਵਿਅਕਤੀ ਨੂੰ ਮੌਕੇ ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਵੱਲੋਂ ਘਟਨਾ ਦੀ ਜਾਂਚ ਦੌਰਾਨ ਇਲਾਕੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।