ਅਲਜੀਰੀਆ ਦੇ ਜੰਗਲ ‘ਚ ਅੱਗ ਲੱਗਣ ਕਾਰਨ ਇੱਕ ਪੇਂਟਰ ਦੀ ਮੌਤ, 49 ਲੋਕਾਂ ਨੂੰ ਮੌਤ ਦੀ ਸਜ਼ਾ, ਜਾਣੋ ਪੂਰਾ ਮਾਮਲਾ

Rajneet Kaur
2 Min Read

ਨਿਊਜ਼ ਡੈਸਕ: ਉੱਤਰ ਪੂਰਬੀ ਅਲਜੀਰੀਆ ਦੇ ਕਾਬੀਲੀ ਖੇਤਰ ਵਿੱਚ ਅਗਸਤ 2021 ਵਿੱਚ ਹੋਏ ਭਿਆਨਕ ਕਤਲ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।  ਅਲਜੀਰੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਭੀੜ ਵਿੱਚ ਫਸੇ ਇਕ ਚਿੱਤਰਕਾਰ ਦੀ ਮੌਤ ਹੋ ਗਈ । ਉਥੋਂ ਦੇ ਲੋਕਾਂ ਨੇ ਚਿੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਦਸ ਦਈਏ ਕਿ  ਪੇਂਟਰ ਜੈਮਲ ਬੇਨ ਇਸਮਾਇਲ ਅੱਗ ਲੱਗਣ ਦੀ ਖ਼ਬਰ ਸੁਣ ਕਿ ਪਿੰਡ ਲਾਰਬਾ ਨਾਥ ਇਰਥਾਨ ‘ਚ ਲੋਕਾ ਦੀ ਮਦਦ ਲਈ ਪਹੁੰਚਿਆ ਪਰ ਪਿੰਡ ਵਾਸੀਆਂ ਨੇ ਉਸ ਨੂੰ ਬਾਹਰੀ ਵਿਅਕਤੀ ਸਮਝ  ਕੇ ਅੱਗ ਲਗਾਉਣ ਦਾ ਸ਼ੱਕ ਜਤਾਇਆ ਅਤੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਚਿੱਤਰਕਾਰ ਦੀ ਹੱਤਿਆ ਕਾਰਨ ਅਦਾਲਤ ਨੇ ਕਤਲ ਦੇ ਜੁਰਮ ਵਿੱਚ 49 ਲੋਕਾਂ ਨੂੰ ਸ਼ਜਾ ਸੁਣਾਈ ਹੈ। ਹਾਲਾਂਕਿ, ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਕਿਉਂਕਿ ਅਲਜੀਰੀਆ ਵਿੱਚ ਦਹਾਕਿਆਂ ਤੋਂ ਮੌਤ ਦੀ ਸਜ਼ਾ ‘ਤੇ ਰੋਕ ਹੈ।

ਪਹਾੜੀ ਬਰਬਰ ਇਲਾਕੇ ਵਿੱਚ ਅੱਗ ਲੱਗਣ ਤੇ ਬਚਾਅ ਕਾਰਨ ਪਹੁੰਚੇ  90 ਫੌਜੀ ਨੌਜਵਾਨਾਂ ਦੀ ਵੀ ਮੌਤ ਹੋ ਗਈ । ਇਸਮਾਇਲ ਦੇ ਕਤਲ ਵਿੱਚ 100 ਤੋਂ ਵੱਧ ਲੋਕ ਦੋਸ਼ੀ ਠਹਿਰਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਚਿੱਤਰਕਾਰ ਦੀ ਮੌਤ ਵਿੱਚ ਕਿਸੇ ਨਾ ਕਿਸੇ ਦੀ ਭੂਮਿਕਾ ਜਰੂਰ ਰਹੀ ਹੈ ।ਦੱਸ ਦਈਏ ਕਿ ਅਲਜੀਰੀਆ ਦੀ ਅਦਾਲਤ ਨੇ ਇਸ ਕਤਲ ਮਾਮਲੇ ਨੂੰ ਮੁੱਖ ਰੱਖਦਿਆਂ ਹੋਰ 38 ਲੋਕਾਂ ਨੂੰ 2 ਤੋਂ 12 ਸਾਲ ਦੀ ਸਜ਼ਾ ਸੁਣਾਈ ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment