ਨਿਉਜ਼ ਡੈਸਕ: ਦਿੱਲੀ ਦੇ ਕਾਪਾਸ਼ੇਰਾ ਇਲਾਕੇ ‘ਚ ਸਥਿਤ ‘ਫਨ ਐਂਡ ਫੂਡ ਵਿਲੇਜ’ ‘ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਰੋਲਰ ਕੋਸਟਰ ਦਾ ਸਟੈਂਡ (ਸਵਿੰਗ) ਟੁੱਟਣ ਕਾਰਨ ਇੱਕ ਲੜਕੀ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਝੂਲੇ ਤੋਂ ਡਿੱਗ ਗਈ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਜ਼ਖਮੀ ਲੜਕੀ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਨੀਪਾਲ ਹਸਪਤਾਲ ਰੈਫਰ ਕਰ ਦਿੱਤਾ। ਪਰ ਇਲਾਜ ਦੌਰਾਨ ਡਾਕਟਰਾਂ ਨੇ 24 ਸਾਲਾ ਪ੍ਰਿਅੰਕਾ ਨੂੰ ਮ੍ਰਿਤਕ ਐਲਾਨ ਦਿੱਤਾ।
ਫ਼ਿਲਹਾਲ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਬੀਐਨਐਸ ਦੀ ਧਾਰਾ 289/106 ਤਹਿਤ ਐਫ਼ਆਈਆਰ ਦਰਜ ਕਰ ਲਈ ਗਈ ਹੈ । ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪ੍ਰਿਅੰਕਾ ਆਪਣੇ ਮੰਗੇਤਰ ਨਾਲ ਵਾਟਰ ਪਾਰਕ ਗਈ ਸੀ। ਫ਼ਰਵਰੀ 2026 ਵਿੱਚ ਉਸ ਦਾ ਵਿਆਹ ਹੋਣ ਜਾ ਰਿਹਾ ਸੀ। ਉਸ ਨੇ ਅਤੇ ਉਸਦੇ ਮੰਗੇਤਰ ਨੇ ਵਾਟਰ ਪਾਰਕ ਵਿੱਚ ਜਾਣ ਦੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ ਦੋਵੇਂ ਵੀਕੈਂਡ ‘ਤੇ ਫਨ ਐਂਡ ਫੂਡ ਵਿਲੇਜ ਪਹੁੰਚੇ। ਇੱਥੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਝੂਲਿਆਂ ‘ਤੇ ਝੂਲੇ ਲਏ ਅਤੇ ਫਿਰ ਰੋਲਰ ਕੋਸਟਰ ਦੀ ਸਵਾਰੀ ਕੀਤੀ। ਜਦੋਂ ਰੋਲਰ ਕੋਸਟਰ ਕਾਫ਼ੀ ਉਚਾਈ ‘ਤੇ ਪਹੁੰਚਿਆ ਤਾਂ ਪ੍ਰਿਅੰਕਾ ਅਚਾਨਕ ਸਿੱਧੀ ਹੇਠਾਂ ਡਿੱਗ ਗਈ। ਸ਼ੱਕ ਹੈ ਕਿ ਉਸ ਦਾ ਸੰਤੁਲਨ ਵਿਗੜ ਗਿਆ ਸੀ।
ਪ੍ਰਿਅੰਕਾ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੇਲਜ਼ ਮੈਨੇਜਰ ਸੀ। ਉਸ ਦੇ ਘਰ ਮਾਤਾ-ਪਿਤਾ ਅਤੇ ਭੈਣ-ਭਰਾ ਹਨ। ਮੰਗੇਤਰ ਨੇ ਦੱਸਿਆ ਹੈ ਕਿ ਸ਼ਨੀਵਾਰ ਸ਼ਾਮ ਜਦੋਂ ਉਹ ਰੋਲਰ ਕੋਸਟਰ ‘ਚ ਬੈਠੇ ਸਨ ਤਾਂ ਅਚਾਨਕ ਪ੍ਰਿਅੰਕਾ ਡਿੱਗ ਪਈ। ਉਸ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।