ਵਿਦੇਸ਼ ‘ਚ ਨੌਕਰੀ ਦਾ ਸੁਪਨਾ ਹੋਵੇਗਾ ਪੂਰਾ Job Seeker ਵੀਜ਼ਾ ਕਰੇਗਾ ਤੁਹਾਡੀ ਮਦਦ, ਜਾਣੋ ਕਿਵੇਂ

global11
4 Min Read

ਨਿਊਜ਼ ਡੈਸਕ:   ਵਿਦੇਸ਼ ਵਿੱਚ  ਨੌਕਰੀ ਕਰਨਾ ਹਰ ਭਾਰਤੀ ਦਾ ਇੱਕ ਸੁਪਨਾ ਹੁੰਦਾ ਹੈ। ਉਹ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਹਰ  ਸੰਭਵ ਕੋਸ਼ਿਸ਼ ਕਰਦਾ ਹੈ।ਭਾਰਤ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਪੜ੍ਹਾਈ ਲਈ ਵਿਦੇਸ਼ ਜਾ ਰਹੇ ਨੇ  ਉੱਥੇ ਨਾਲ ਹੀ ਨੌਕਰੀ ਵੀ ਕਰਦੇ ਹਨ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਦੇਸ਼ ਜੌਬ ਸੀਕਰ ਵੀਜ਼ਾ (Job Seeker Visa) ਦੀ ਪੇਸ਼ਕਸ਼ ਕਰਦੇ ਹਨ, ਜਿਸ ਨਾਲ ਤੁਸੀਂ ਉਨ੍ਹਾਂ ਦੇਸ਼ਾਂ ਵਿੱਚ ਜਾ ਸਕਦੇ ਹੋ ਅਤੇ ਨੌਕਰੀ ਦੀ ਖੋਜ ਕਰ ਸਕਦੇ ਹੋ। ਜੌਬ ਸੀਕਰ ਵੀਜ਼ਾ ਦੇ ਨਿਯਮ ਹਰ ਦੇਸ਼ ਵਿੱਚ ਵੱਖੋ-ਵੱਖਰੇ ਹੁੰਦੇ ਹਨ, ਪਰ ਆਮ ਤੌਰ ‘ਤੇ ਵਿਦਿਅਕ ਯੋਗਤਾਵਾਂ, ਉੱਥੇ ਰਹਿਣ ਦੀ ਵਿੱਤੀ ਯੋਗਤਾ ਅਤੇ ਇੱਕ ਵੈਧ ਪਾਸਪੋਰਟ ਸ਼ਾਮਲ ਲਾਜ਼ਮੀ ਜ਼ਰੂਰ ਹੁੰਦਾ ਹੈ।

ਜੌਬ ਸੀਕਰ ਵੀਜ਼ਾ ਇੱਕ ਕਿਸਮ ਦਾ ਵੀਜ਼ਾ ਹੈ ਜੋ ਤੁਹਾਨੂੰ ਕਿਸੇ ਖਾਸ ਸਮੇਂ ਲਈ ਵਿਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ ਇਸ ਕਿਸਮ ਦਾ ਵੀਜ਼ਾ ਉਨ੍ਹਾਂ ਲਈ ਆਦਰਸ਼ ਹੈ ਜੋ ਵਿਦੇਸ਼ ਵਿੱਚ ਕੰਮ ਕਰਨਾ ਚਾਹੁੰਦੇ ਹਨ। ਜੌਬ ਸੀਕਰ ਵੀਜ਼ਾ ਦੇ ਨਾਲ, ਤੁਸੀਂ ਵਿਦੇਸ਼ ਦੀ ਯਾਤਰਾ ਕਰ ਸਕਦੇ ਹੋ ਅਤੇ ਉਸ ਦੇਸ਼ ਵਿੱਚ ਕੰਮ ਕਰਨ ਦੀਆਂ ਕਾਨੂੰਨੀ ਜ਼ਰੂਰਤਾਂ ਦੀ ਚਿੰਤਾ ਕੀਤੇ ਬਿਨਾਂ ਨੌਕਰੀ ਦੀ ਭਾਲ ਕਰ ਸਕਦੇ ਹੋ। ਵੱਖ-ਵੱਖ ਦੇਸ਼ਾਂ ਵਿੱਚ ਜੌਬ ਸੀਕਰ ਵੀਜ਼ਾ ਲਈ ਵੱਖ-ਵੱਖ ਨਿਯਮ ਹਨ। ਕੁਝ ਦੇਸ਼ਾਂ ਵਿੱਚ ਤੁਹਾਡੇ ਠਹਿਰਨ ਦੌਰਾਨ ਤੁਹਾਡੀ ਸਹਾਇਤਾ ਲਈ ਤੁਹਾਡੇ ਬੈਂਕ ਖਾਤੇ ਵਿੱਚ ਇੱਕ ਨਿਸ਼ਚਿਤ ਰਕਮ ਹੋਣੀ ਜ਼ਰੂਰੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਤਿੰਨ ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਤੁਸੀਂ ਆਸਾਨੀ ਨਾਲ ਜੌਬ ਸੀਕਰ ਵੀਜ਼ਾ ਨਾਲ ਬਾਹਰ ਨੌਕਰੀ ਕਰ ਸਕਦੇ ਹੋ।

ਅਜਿਹੇ ਤਿੰਨ ਦੇਸ਼ ਜੋ ਨੌਕਲੀ ਲਭਣ ਲਈ ਲੋਕਾਂ ਨੂੰ ਵੀਜ਼ਾ ਦਿੰਦੇ ਹਨ:

ਸਵੀਡਨ: ਸਵੀਡਨ ਵਿੱਚ ਜੌਬ ਸੀਕਰ ਵੀਜ਼ੇ ਲਈ ਅਪਲਾਈ ਕਰਨ ਲਈ, ਤੁਹਾਡੇ ਕੋਲ ਸਾਰੀਆਂ ਲੋੜੀਂਦੀਆਂ ਵਿਦਿਅਕ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ, ਤੁਹਾਡੇ ਕੋਲ ਸਵੀਡਨ ਵਿੱਚ ਰਹਿਣ ਲਈ ਇੱਕ ਵੈਧ ਪਾਸਪੋਰਟ, ਲੋੜੀਂਦੇ ਫੰਡ ਅਤੇ ਸਿਹਤ ਬੀਮਾ ਹੋਣਾ ਲਾਜ਼ਮੀ ਹੈ। ਤੁਸੀਂ 3 ਤੋਂ 9 ਮਹੀਨਿਆਂ ਲਈ ਸਵੀਡਨ ਵਿੱਚ ਨੌਕਰੀ ਦੀ ਜੌਬ ਸੀਕਰ ਵੀਜ਼ੇ ਲਈ ਅਪਲਾਈ ਕਰ ਸਕਦੇ ਹੋ।

- Advertisement -

ਆਸਟਰੀਆ: ਆਸਟਰੀਆ ਨੌਕਰੀ ਲੱਭਣ ਲਈ 6-ਮਹੀਨੇ ਦਾ ਵੀਜ਼ਾ ਦਿੰਦਾ ਹੈ। ਵੀਜ਼ਾ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਸ ਲਈ ਤੈਅ ਕੀਤੀ ਗਈ ਸੂਚੀ ਅਨੁਸਾਰ ਘੱਟੋ-ਘੱਟ 70 ਅੰਕਾਂ ਦੀ ਲੋੜ ਹੁੰਦੀ ਹੈ। ਜੇ ਤੁਸੀਂ ਆਪਣੇ ਜੌਬ ਸੀਕਰ ਵੀਜ਼ੇ ਦੌਰਾਨ ਨੌਕਰੀ ਪ੍ਰਾਪਤ ਕਰਦੇ ਹੋ, ਤਾਂ ਤੁਸੀਂ  Red-White-Red Cardਲਈ ਵੀ ਅਪਲਾਈ ਕਰ ਸਕਦੇ ਹੋ।   Red-White-Red Cardਧਾਰਕ ਨੂੰ ਇੱਕ ਵਿਸਤ੍ਰਿਤ ਮਿਆਦ ਲਈ ਆਸਟ੍ਰੀਆ ਵਿੱਚ ਕੰਮ ਕਰਨ ਅਤੇ ਰਹਿਣ ਦੀ ਇਜਾਜ਼ਤ ਹੁੰਦੀ ਹੈ। ਇਸ ਦੇ ਨਾਲ ਤੁਸੀਂ ਆਸਟ੍ਰੀਆ ਵਿੱਚ ਕੰਮ ਅਤੇ ਰੈਜ਼ੀਜੈਂਸ ਪਰਮਿਟ ਪ੍ਰਾਪਤ ਕਰ ਸਕਦੇ ਹੋ।

ਜਰਮਨੀ: ਜਰਮਨੀ ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਦੇਸ਼ਾਂ ਦੇ ਨਾਗਰਿਕਾਂ ਨੂੰ 9 ਮਹੀਨਿਆਂ ਤੱਕ ਨੌਕਰੀਆਂ ਲੱਭਣ ਲਈ ਜੌਬ ਸੀਕਰ ਵੀਜ਼ੇ ਦੀ ਪੇਸ਼ਕਸ਼ ਕਰਦਾ ਹੈ। ਜਰਮਨੀ ਵਿੱਚ ਜੌਬ ਸੀਕਰ ਵੀਜ਼ੇ ਲਈ ਅਪਲਾਈ ਕਰਨ ਲਈ, ਤੁਹਾਡੇ ਕੋਲ ਕਿਸੇ ਵੀ ਪੇਸ਼ੇ ਵਿੱਚ ਕੰਮ ਕਰਨ ਦਾ ਘੱਟੋ-ਘੱਟ 5 ਸਾਲਾਂ ਦਾ ਤਜਰਬਾ, ਉੱਥੇ ਰਹਿਣ ਲਈ ਲੋੜੀਂਦੇ ਫੰਡ ਅਤੇ ਵਿਦਿਅਕ ਜਾਂ ਕਿੱਤਾ ਮੁਖੀ ਸਿਖਲਾਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਤੁਹਾਡੀ ਯੋਗਤਾ ਨੂੰ ਜਰਮਨੀ ਜਾਂ ਜਰਮਨ ਡਿਪਲੋਮਾ ਦੇ ਬਰਾਬਰ ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਤੁਸੀਂ ਜਰਮਨੀ ਵਿੱਚ ਇੱਕ ਨਵੇਂ ਭਵਿੱਖ ਦੀ ਸ਼ੁਰੂਆਤ ਕਰ ਸਕਦੇ ਹੋ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment