ਜਲੰਧਰ : ਘਰ ’ਚ ਹੋਇਆ ਜ਼ਬਰਦਸਤ ਧਮਾਕਾ, ਪਰਿਵਾਰ ਦੇ 6 ਲੋਕਾਂ ਦੀ ਅੱਗ ‘ਚ ਝੁਲਸਣ ਕਾਰਨ ਹੋਈ ਮੌਤ

Rajneet Kaur
2 Min Read

 ਜਲੰਧਰ: ਜਲੰਧਰ ‘ਚ ਦੇਰ ਰਾਤ ਇਕ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।  ਅਵਤਾਰ ਨਗਰ ਦੀ ਗਲੀ ਨੰਬਰ 13 ’ਚ ਇਕ ਘਰ ’ਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ 3 ਬੱਚਿਆਂ ਸਮੇਤ 6 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਅਕਸ਼ੈ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਅੱਗ ਸਿਲੰਡਰ ਫਟਣ ਕਾਰਨ ਲੱਗੀ। ਅੱਗ ਲੱਗਣ ਦਾ ਕਾਰਨ ਘਰ ਵਿੱਚ ਰੱਖੇ ਫਰਿੱਜ ਵਿੱਚੋਂ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿੱਚ ਪੰਜ ਮ੍ਰਿਤਕ ਦੇਹਾਂ ਨੂੰ ਰੱਖਿਆ ਗਿਆ । ਹਾਲਾਂਕਿ ਘਰ ਦੇ ਇੱਕ ਵਿਅਕਤੀ ਦਾ ਇਲਾਜ ਚਲ ਰਿਹਾ ਸੀ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਪੂਰਾ ਪਰਿਵਾਰ ਇਕੋਂ ਕਮਰੇ ‘ਚ ਬੈਠਾ ਹੋਇਆ ਸੀ।ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।  ਪੁਲਿਸ ਅਤੇ ਫਾਇਰ ਵਿਭਾਗ ਦੇਰ ਰਾਤ ਤੱਕ ਜਾਂਚ ਵਿੱਚ ਰੁੱਝੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਯਸ਼ਪਾਲ ਭਾਜਪਾ ਆਗੂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment