ਜਦੋਂ ਮਾਂ ਦੀ ਗੱਲ ਚਲਦੀ ਹੈ ਤਾਂ ਇਹ ਸਤਰਾਂ ਕਿ, “ ਐ ਮਾਂ ਤੁਜ਼ੇ ਕਯਾ ਰੁਤਬਾ ਦੂੰ, ਜੀ ਚਾਹਤਾ ਹੈ ਖੁਦਾ ਕਹ ਦੂੰ, ਪਰ ਖੁਦਾ ਸੀ ਦੂਰੀ ਰਤਾ ਬੀ ਤੁਜ ਮੇ ਨਹੀ, ਐ ਮਾਂ ਤੁਝੇ ਕਯਾ ਰੁਤਬਾ ਦੂੰ, ਜੀ ਚਾਹਤਾ ਹੈ ਸਾਗਰ ਕਹ ਦੂੰ, ਪਰ ਸਾਗਰ ਸਾ ਖਾਰਾਪਨ ਰਤਾ ਬੀ ਤੁਜ ਮੇ ਨਹੀ।“ ਭਾਵ ਮਾਂ ਦੀ ਤਾਰੀਫ ਲਈ ਕਦੀ ਵੀ ਸ਼ਬਦਾਂ ਰਾਹੀਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਸ ਦੀ ਮਮਤਾ ਅੱਗੇ ਰੱਬ ਵੀ ਝੁਕ ਜਾਂਦਾ ਹੈ ਉਹ ਮਾਂ ਹੈ। ਮਾਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੀ ਹੈ ਪਰ ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਵੱਡੇ ਹੋ ਕੇ ਬੱਚੇ ਆਪਣੇ ਮਾਂ-ਬਾਪ ਦੀਆਂ ਆਸਾਂ ਉਮੀਦਾਂ ‘ਤੇ ਖਰੇ ਉਤਰ ਪਾਉਂਦੇ ਹਨ। ਬਦਲ ਰਹੇ ਇਸ ਜਮਾਨੇ ਅੰਦਰ ਇੱਕ ਮਾਂ ਲਈ ਉਸ ਦੀ ਧੀ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤੁਸੀਂ ਮਾਂ-ਬਾਪ ਨੂੰ ਆਪਣੇ ਬੱਚਿਆਂ ਲਈ ਰਿਸ਼ਤੇ ਲੱਭਦੇ ਹੋਏ ਬਹੁਤ ਵਾਰ ਦੇਖਿਆ ਹੋਵੇਗਾ ਪਰ ਇਸ ਵਾਰ ਕੁਝ ਉਲਟਾ ਹੋ ਰਿਹਾ ਹੈ ਇੱਕ ਧੀ ਵੱਲੋਂ ਆਪਣੇ ਮਾਂ ਲਈ ਟਵੀਟਰ ਜ਼ਰੀਏ ਰਿਸ਼ਤਾ ਲੱਭਿਆ ਜਾ ਰਿਹਾ ਹੈ।
https://twitter.com/AasthaVarma/status/1189915673897529345
ਦੱਸ ਦਈਏ ਕਿ ਇੱਕ ਲੜਕੀ ਵੱਲੋਂ ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਸ ਵੱਲੋਂ ਮਾਂ ਲਈ ਰਿਸ਼ਤਾ ਲੱਭਦਿਆਂ ਲਾੜੇ ਲਈ ਤਿੰਨ ਸ਼ਰਤਾਂ ਵੀ ਰੱਖੀਆਂ ਗਈਆਂ ਹਨ।
https://twitter.com/AasthaVarma/status/1189915673897529345
ਲੜਕੀ ਦੇ ਇਸ ਟਵੀਟ ਦੀ ਲੋਕਾਂ ਵੱਲੋਂ ਕਾਫੀ ਸਰਾਹਣਾ ਕੀਤੀ ਜਾ ਰਹੀ ਹੈ।
https://twitter.com/AasthaVarma/status/1189915673897529345
ਟਵੀਟ ਕਰਨ ਵਾਲੀ ਇਸ ਲੜਕੀ ਦਾ ਨਾਮ ਆਸਥਾ ਵਰਮਾ ਹੈ।
https://twitter.com/AasthaVarma/status/1189915673897529345
ਆਸਥਾ ਨੇ ਟਵੀਟ ਕਰਦਿਆਂ ਲਿਖਿਆ ਕਿ Looking for a handsome 50 year old man for my mother! Vegetarian, Non Drinker, Well Established. ਭਾਵ ਇੱਕ 50 ਸਾਲਾ ਉਮਰ ਦੇ ਵੈਜੀਟੇਰੀਅਨ, ਡਰਿੰਕ ਨਾ ਕਰਨ ਵਾਲੇ ਵਿਅਕਤੀ ਦੀ ਉਸ ਦੀ ਮਾਂ ਲਈ ਜਰੂਰਤ ਹੈ।
https://twitter.com/AasthaVarma/status/1189915673897529345
ਆਸਥਾ ਦੇ ਟਵੀਟ ‘ਤੇ ਹੁਣ ਤੱਕ 4 ਹਜ਼ਾਰ ਤੋਂ ਵੱਧ ਰੀਟਵੀਟ ਕੀਤੇ ਜਾ ਚੁੱਕੇ ਹਨ ਅਤੇ 18 ਹਜ਼ਾਰ ਵਿਅਕਤੀਆਂ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ ਹੈ।