App Platforms
Home / ਭਾਰਤ / ਮਾਂ ਲਈ ਧੀ ਨੇ ਕੀਤਾ ਅਨੋਖਾ ਕੰਮ! ਟਵੀਟ ਕਰ ਮੰਗੀ ਇਹ ਚੀਜ਼ ਕਿ ਤੁਸੀਂ ਵੀ ਰਹਿ ਜਾਓਗੇ ਹੈਰਾਨ!

ਮਾਂ ਲਈ ਧੀ ਨੇ ਕੀਤਾ ਅਨੋਖਾ ਕੰਮ! ਟਵੀਟ ਕਰ ਮੰਗੀ ਇਹ ਚੀਜ਼ ਕਿ ਤੁਸੀਂ ਵੀ ਰਹਿ ਜਾਓਗੇ ਹੈਰਾਨ!

ਜਦੋਂ ਮਾਂ ਦੀ ਗੱਲ ਚਲਦੀ ਹੈ ਤਾਂ ਇਹ ਸਤਰਾਂ ਕਿ, “ ਐ ਮਾਂ ਤੁਜ਼ੇ ਕਯਾ ਰੁਤਬਾ ਦੂੰ, ਜੀ ਚਾਹਤਾ ਹੈ ਖੁਦਾ ਕਹ ਦੂੰ, ਪਰ ਖੁਦਾ ਸੀ ਦੂਰੀ ਰਤਾ ਬੀ ਤੁਜ ਮੇ ਨਹੀ, ਐ ਮਾਂ ਤੁਝੇ ਕਯਾ ਰੁਤਬਾ ਦੂੰ, ਜੀ ਚਾਹਤਾ ਹੈ ਸਾਗਰ  ਕਹ ਦੂੰ, ਪਰ ਸਾਗਰ ਸਾ ਖਾਰਾਪਨ ਰਤਾ ਬੀ ਤੁਜ ਮੇ ਨਹੀ।“ ਭਾਵ ਮਾਂ ਦੀ ਤਾਰੀਫ ਲਈ ਕਦੀ ਵੀ ਸ਼ਬਦਾਂ ਰਾਹੀਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਸ ਦੀ ਮਮਤਾ ਅੱਗੇ ਰੱਬ ਵੀ ਝੁਕ ਜਾਂਦਾ ਹੈ ਉਹ ਮਾਂ ਹੈ। ਮਾਂ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੀ ਹੈ ਪਰ ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਵੱਡੇ ਹੋ ਕੇ ਬੱਚੇ ਆਪਣੇ ਮਾਂ-ਬਾਪ ਦੀਆਂ ਆਸਾਂ ਉਮੀਦਾਂ ‘ਤੇ ਖਰੇ ਉਤਰ ਪਾਉਂਦੇ ਹਨ। ਬਦਲ ਰਹੇ ਇਸ ਜਮਾਨੇ ਅੰਦਰ ਇੱਕ ਮਾਂ ਲਈ ਉਸ ਦੀ ਧੀ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤੁਸੀਂ ਮਾਂ-ਬਾਪ ਨੂੰ ਆਪਣੇ ਬੱਚਿਆਂ ਲਈ ਰਿਸ਼ਤੇ ਲੱਭਦੇ ਹੋਏ ਬਹੁਤ ਵਾਰ ਦੇਖਿਆ ਹੋਵੇਗਾ ਪਰ ਇਸ ਵਾਰ ਕੁਝ ਉਲਟਾ ਹੋ ਰਿਹਾ ਹੈ ਇੱਕ ਧੀ ਵੱਲੋਂ ਆਪਣੇ ਮਾਂ ਲਈ ਟਵੀਟਰ ਜ਼ਰੀਏ ਰਿਸ਼ਤਾ ਲੱਭਿਆ ਜਾ ਰਿਹਾ ਹੈ।

ਦੱਸ ਦਈਏ ਕਿ ਇੱਕ ਲੜਕੀ ਵੱਲੋਂ ਆਪਣੇ ਟਵੀਟਰ ਅਕਾਉਂਟ ‘ਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਉਸ ਵੱਲੋਂ ਮਾਂ ਲਈ ਰਿਸ਼ਤਾ ਲੱਭਦਿਆਂ ਲਾੜੇ ਲਈ ਤਿੰਨ ਸ਼ਰਤਾਂ ਵੀ ਰੱਖੀਆਂ ਗਈਆਂ ਹਨ।

ਲੜਕੀ ਦੇ ਇਸ ਟਵੀਟ ਦੀ ਲੋਕਾਂ ਵੱਲੋਂ ਕਾਫੀ ਸਰਾਹਣਾ ਕੀਤੀ ਜਾ ਰਹੀ ਹੈ।

ਟਵੀਟ ਕਰਨ ਵਾਲੀ ਇਸ ਲੜਕੀ ਦਾ ਨਾਮ ਆਸਥਾ ਵਰਮਾ ਹੈ।

ਆਸਥਾ ਨੇ ਟਵੀਟ ਕਰਦਿਆਂ ਲਿਖਿਆ ਕਿ Looking for a handsome 50 year old man for my mother!  Vegetarian, Non Drinker, Well Established.  ਭਾਵ ਇੱਕ 50 ਸਾਲਾ ਉਮਰ ਦੇ ਵੈਜੀਟੇਰੀਅਨ, ਡਰਿੰਕ ਨਾ ਕਰਨ ਵਾਲੇ ਵਿਅਕਤੀ ਦੀ ਉਸ ਦੀ ਮਾਂ ਲਈ ਜਰੂਰਤ ਹੈ।

ਆਸਥਾ ਦੇ ਟਵੀਟ ‘ਤੇ ਹੁਣ ਤੱਕ 4 ਹਜ਼ਾਰ ਤੋਂ ਵੱਧ ਰੀਟਵੀਟ ਕੀਤੇ ਜਾ ਚੁੱਕੇ ਹਨ ਅਤੇ 18 ਹਜ਼ਾਰ ਵਿਅਕਤੀਆਂ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ ਹੈ।

Check Also

ਕਾਂਗਰਸੀ ਆਗੂਆਂ ਨੇ ਵਧ ਰਹੀ ਮਹਿੰਗਾਈ ਨੂੰ ਲੈ ਕੇ ਕੀਤਾ ਪ੍ਰਦਰਸ਼ਨ, ਮੋਦੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਨਵੀਂ ਦਿੱਲੀ : ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਲਗਾਤਾਰ …

Leave a Reply

Your email address will not be published. Required fields are marked *