ਸ਼ਿਮਲਾ ਜਾਣ ਵਾਲਿਆਂ ਲਈ ਹਰਿਆਣਾ ਰੋਡਵੇਜ਼ ਦਾ ਤੋਹਫਾ, ਰੋਹਤਕ ਤੋਂ ਸ਼ੁਰੂ ਹੋਈ ਸਿੱਧੀ ਬੱਸ ਸੇਵਾ

Global Team
2 Min Read

ਨਿਊਜ਼ ਡੈਸਕ: ਹਰਿਆਣਾ ਰੋਡਵੇਜ਼ ਨੇ ਰੋਹਤਕ ਵਾਸੀਆਂ ਅਤੇ ਸੈਲਾਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਿਆਣਾ ਰੋਡਵੇਜ਼ ਨੇ ਰੋਹਤਕ ਤੋਂ ਸ਼ਿਮਲਾ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਹੈ। ਮੰਗਲਵਾਰ ਨੂੰ ਸਾਬਕਾ ਮੰਤਰੀ ਮਨੀਸ਼ ਗਰੋਵਰ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸਤੀਸ਼ ਨੰਦਲ ਅਤੇ ਜਨਰਲ ਮੈਨੇਜਰ ਨਵੀਨ ਕੁਮਾਰ ਨੇ ਬੱਸ ਸਟੈਂਡ ਦੇ ਕਾਊਂਟਰ ਨੰਬਰ ਅੱਠ ਤੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।

ਰੋਹਤਕ ਤੋਂ ਸ਼ਿਮਲਾ ਤੱਕ ਬੱਸ ਦਾ ਕਿਰਾਇਆ ਸਿਰਫ 581 ਰੁਪਏ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਜੇਕਰ ਦੂਰੀ ਦੀ ਗੱਲ ਕਰੀਏ ਤਾਂ ਇਹ ਦੂਰੀ 373 ਕਿਲੋਮੀਟਰ ਬਣਦੀ ਹੈ। ਰੋਹਤਕ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਬੱਸ ਚੰਡੀਗੜ੍ਹ, ਪੰਚਕੂਲਾ, ਪਿੰਜੌਰ, ਕਾਲਕਾ, ਸੋਲਨ ਅਤੇ ਧਰਮਪੁਰ ਤੋਂ ਹੁੰਦੀ ਹੋਈ ਰਾਤ 8:10 ਵਜੇ ਸ਼ਿਮਲਾ ਪਹੁੰਚੇਗੀ। ਬੱਸ ਦੇ ਉਦਘਾਟਨ ਮੌਕੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਇਸ ਸਿੱਧੀ ਬੱਸ ਸੇਵਾ ਨਾਲ ਵਪਾਰ, ਸਿੱਖਿਆ ਅਤੇ ਸੈਰ-ਸਪਾਟੇ ਲਈ ਸ਼ਿਮਲਾ ਜਾਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਗਰਮੀਆਂ ‘ਚ ਪਹਾੜਾਂ ‘ਤੇ ਜਾਣ ਵਾਲੇ ਸੈਲਾਨੀਆਂ ਲਈ ਵੀ ਇਹ ਸੇਵਾ ਲਾਹੇਵੰਦ ਹੋਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment