ਨਿਊਜ਼ ਡੈਸਕ: ਜੈਪੁਰ ‘ਚ ਸੀਐੱਮ ਭਜਨ ਲਾਲ ਸ਼ਰਮਾ ਦੇ ਕਾਫਲੇ ‘ਚ ਸ਼ਾਮਿਲ ਗੱਡੀ ਨੂੰ ਗਲਤ ਸਾਈਡ ਤੋਂ ਆ ਰਹੇ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 5 ਪੁਲਿਸ ਕਰਮਚਾਰੀਆਂ ਸਮੇਤ 7 ਲੋਕ ਜ਼ਖਮੀ ਹੋਏ ਹਨ। ਸੀਐਮ ਭਜਨਲਾਲ ਨੇ ਖੁਦ ਇਨ੍ਹਾਂ ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਇਹ ਹਾਦਸਾ ਜੈਪੁਰ ਦੇ ਜਗਤਪੁਰਾ ਦੇ ਐਨਆਰਆਈ ਸਰਕਲ ਨੇੜੇ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਸੀਐੱਮ ਭਜਨ ਲਾਲ ਸ਼ਰਮਾ ਦਾ ਕਾਫਲਾ ਇੱਥੋਂ ਲੰਘ ਰਿਹਾ ਸੀ। ਪਰ ਅਚਾਨਕ ਗਲਤ ਸਾਈਡ ਤੋਂ ਆ ਰਹੀ ਇੱਕ ਕਾਰ ਕਾਫਲੇ ਦੇ ਸਾਹਮਣੇ ਟਕਰਾ ਗਈ। ਹਾਦਸੇ ਤੋਂ ਬਾਅਦ ਭਜਨਲਾਲ ਕਾਰ ਤੋਂ ਹੇਠਾਂ ਉਤਰਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। 2 ਜ਼ਖਮੀ ਮਹਾਤਮਾ ਗਾਂਧੀ ਹਸਪਤਾਲ ‘ਚ ਜ਼ੇਰੇ ਇਲਾਜ ਹਨ ਅਤੇ 3 ਜ਼ਖਮੀ ਜੀਵਨ ਰੇਖਾ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਹਾਦਸੇ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਾਫਲੇ ਦੀ ਗੱਡੀ ਨਾਲ ਟਕਰਾ ਗਈ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਕਾਰ ਦਾ ਡਰਾਈਵਰ ਵੀ ਜ਼ਖਮੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗਲਤੀ ਕਿੱਥੇ ਹੋਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।