ਪਟਨਾ ‘ਚ ਗੰਗਾ ਨਦੀ ‘ਚ ਪਲਟ ਗਈ ਕਿਸ਼ਤੀ ,55 ਲੋਕ ਸਨ ਸਵਾਰ , 15-20 ਲੋਕ ਅਜੇ ਵੀ ਲਾਪਤਾ

Rajneet Kaur
2 Min Read

ਪਟਨਾ:  ਬਿਹਾਰ ਦੇ ਪਟਨਾ ਵਿੱਚ ਗੰਗਾ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਕਿਸ਼ਤੀ ਵਿੱਚ ਕਰੀਬ 55 ਲੋਕ ਸਵਾਰ ਸਨ। ਜ਼ਿਆਦਾਤਰ ਲੋਕਾਂ ਨੂੰ ਨਦੀ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ 15 ਲੋਕ ਲਾਪਤਾ ਹਨ, ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਹੈ। ਦੱਸ ਦੇਈਏ ਕਿ ਇਹ ਘਟਨਾ ਪਟਨਾ ਦੇ ਮਨੇਰ ਵਿੱਚ ਵਾਪਰੀ ਹੈ। ਗੰਗਾ ਨਦੀ ‘ਚ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ ਹੈ।

ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਦੀ ਸੂਚਨਾ ਮਿਲਦੇ ਹੀ ਮਨੇਰ ਅਤੇ ਸ਼ਾਹਪੁਰ ਥਾਣਾ ਮੁਖੀਆਂ ਨੇ ਮੌਕੇ ‘ਤੇ ਪਹੁੰਚ ਕੇ ਡੁੱਬੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਲੋਕ ਨਦੀ ‘ਚੋਂ ਨਿਕਲੇ ਹਨ, ਜਿਨ੍ਹਾਂ ਦੇ ਸੁਰਾਗ ‘ਤੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਪੁਰ ਥਾਣਾ ਖੇਤਰ ਦੇ ਦਾਊਦਪੁਰ ਦੇ ਵਾਸੀ ਰੋਜ਼ਾਨਾ ਆਪਣੇ ਪਸ਼ੂਆਂ ਲਈ ਚਾਰਾ ਲਿਆਉਣ ਲਈ ਗੰਗਾ ਪਾਰ ਕਰਦੇ ਹਨ ਅਤੇ ਅੱਜ ਵੀ ਉਹ ਚਾਰਾ ਲਿਆਉਣ ਲਈ ਗਏ ਸਨ ਪਰ ਵਾਪਸ ਆਉਂਦੇ ਸਮੇਂ ਕਿਸ਼ਤੀ ਪਲਟ ਗਈ।

ਫਿਲਹਾਲ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਮੌਜੂਦ ਹੈ ਅਤੇ ਲੋਕਾਂ ਨੂੰ ਬਚਾਉਣ ਅਤੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿਸ਼ਤੀ ‘ਤੇ ਪਿੰਡ ਦੇ ਕਰੀਬ 50 ਤੋਂ 55 ਲੋਕ ਸਵਾਰ ਸਨ।ਜਿੰਨ੍ਹਾਂ ਚੋਂ 15-20 ਲੋਕ ਅਜੇ ਵੀ ਲਾਪਤਾ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment