LIC ਨੂੰ ਝਟਕਾ, ਆਮਦਨ ਵਿੱਚ ਆਈ ਭਾਰੀ ਗਿਰਾਵਟ

Rajneet Kaur
2 Min Read

ਨਿਊਜ਼ ਡੈਸਕ: ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਆਪਣੇ ਤਿਮਾਹੀ ਨਤੀਜੇ ਜਾਰੀ ਕੀਤੇ ਹਨ। ਇਸ ਵਾਰ ਐਲਆਈਸੀ ਦੇ ਦੂਜੀ ਤਿਮਾਹੀ ਦੇ ਨਤੀਜੇ ਚੰਗੇ ਨਹੀਂ ਰਹੇ ਹਨ ਅਤੇ ਕੰਪਨੀ ਦਾ ਮੁਨਾਫਾ ਘਟਿਆ ਹੈ। ਦਰਅਸਲ, LIC ਦਾ ਸ਼ੁੱਧ ਲਾਭ ਅੱਧਾ ਰਹਿ ਗਿਆ ਹੈ।

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ‘ਚ ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐੱਲ. ਆਈ. ਸੀ.) ਦੇ ਸ਼ੁੱਧ ਲਾਭ ‘ਚ 50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਕੰਪਨੀ ਦਾ ਮੁਨਾਫਾ ਹੁਣ 8000 ਕਰੋੜ ਰੁਪਏ ਤੋਂ ਹੇਠਾਂ ਆ ਗਿਆ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ‘ਚ ਕਿਹਾ ਗਿਆ ਕਿ LIC ਦਾ ਸ਼ੁੱਧ ਲਾਭ 50 ਫੀਸਦੀ ਘਟ ਕੇ 7925 ਕਰੋੜ ਰੁਪਏ ਰਹਿ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ‘ਚ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦਾ ਸ਼ੁੱਧ ਲਾਭ 15,952 ਕਰੋੜ ਰੁਪਏ ਰਿਹਾ ਸੀ।

ਭਾਰਤੀ ਜੀਵਨ ਬੀਮਾ ਨਿਗਮ (LIC) ਦੁਆਰਾ ਲੋਕਾਂ ਨੂੰ ਜੀਵਨ ਬੀਮਾ ਪ੍ਰਦਾਨ ਕੀਤਾ ਜਾਂਦਾ ਹੈ। LIC ਦੀਆਂ ਕਈ ਯੋਜਨਾਵਾਂ ਹਨ ਜੋ ਜੀਵਨ ਬੀਮਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ LIC ਕੋਲ ਸਿਹਤ ਬੀਮਾ ਯੋਜਨਾਵਾਂ ਵੀ ਹਨ। ਅਜਿਹੇ ‘ਚ ਕੰਪਨੀ ਦੇ ਮੁਨਾਫੇ ‘ਚ ਗਿਰਾਵਟ ਕਾਫੀ ਚਿੰਤਾਜਨਕ ਹੈ।

ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ‘ਚ ਉਸ ਦੀ ਸ਼ੁੱਧ ਪ੍ਰੀਮੀਅਮ ਆਮਦਨ ਘਟ ਕੇ 1,07,397 ਕਰੋੜ ਰੁਪਏ ਰਹਿ ਗਈ, ਜੋ ਪਿਛਲੀ ਤਿਮਾਹੀ ‘ਚ 1,32,631.72 ਕਰੋੜ ਰੁਪਏ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment