ਲੰਦਨ ‘ਚ ਪਾਕਿਸਤਾਨੀਆਂ ਨੇ ਭਾਰਤੀਆਂ ਨਾਲ ਮਿਲ ਕੇ ਚੀਨ ਖਿਲਾਫ ਕੀਤਾ ਪ੍ਰਦਰਸ਼ਨ

TeamGlobalPunjab
2 Min Read

ਲੰਦਨ: ਭਾਰਤ ਦਾ ਰਾਸ਼ਟਰੀ ਗੀਤ ਪਾਕਿਸਤਾਨੀ ਗਾਉਣ ਅਜਿਹਾ ਹੋਣਾ ਬਹੁਤ ਹੀ ਹੈਰਾਨੀਜਨਕ ਹੈ ਪਰ ਐਤਵਾਰ ਨੂੰ ਲੰਦਨ ਵਿੱਚ ਅਜਿਹਾ ਹੁੰਦੇ ਵੇਖਿਆ ਗਿਆ। ਚੀਨੀ ਦੂਤਾਵਾਸ ਦੇ ਬਾਹਰ ਇੱਕ ਪ੍ਰਦਰਸ਼ਨ ਵਿਚ ਕੁਝ ਪਾਕਿਸਤਾਨੀਆਂ ਨੂੰ ਭਾਰਤੀਆਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੇ ਤੇ ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਨ ਮਨ’ ਤੇ ‘ਵੰਦੇ ਮਾਤਰਮ’ ਗਾਉਂਦੇ ਵੇਖਿਆ ਗਿਆ।

ਪ੍ਰਵਾਸੀ ਸਮੂਹਾਂ ਵਲੋਂ ਚੀਨ ਦੀ ਹਮਲਾਵਰ ਨੀਤੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਆਰਿਫ ਆਜਾਕਿਆ ਵੀ ਸ਼ਾਮਲ ਹੋਏ ਜੋ ਆਪਣੇ ਦੇਸ਼ ਵਾਰੇ ਕੌੜੀ ਸਚਾਈ ਬੋਲਣ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਭਾਰਤੀਆਂ ਦੇ ਨਾਲ ਮਿਲ ਕੇ ‘ਬਾਈਕਾਟ ਚੀਨ’ ਅਤੇ ‘ਚੀਨ ਮੁਰਦਾਬਾਦ’ ਦੇ ਨਾਅਰੇ ਲਗਾਏ।

ਆਜਾਕਿਆ ਨੇ ਕਿਹਾ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਵੰਦੇ ਮਾਤਰਮ ਗਾਇਆ, ਉਨ੍ਹਾਂ ਦੇ ਨਾਲ ਅਮਜ਼ਦ ਮਿਰਜ਼ਾ ਵੀ ਸਨ ਜੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਨਾਲ ਸਬੰਧ ਰੱਖਦੇ ਹਨ ਅਤੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਪੀਓਕੇ ਦੇ ਲੋਕਾਂ ‘ਤੇ ਨਾਇਨਸਾਫੀ ਦੇ ਖਿਲਾਫ ਆਵਾਜ਼ ਚੁੱਕਦੇ ਰਹੇ ਹਨ। ਇਨ੍ਹਾਂ ‘ਚ ਕੁਝ ਲੋਕ ਕਰਾਚੀ ਦੇ ਸਨ ਤੇ ਇਰਾਨ ਦੇ ਵੀ ਕਈ ਲੋਕ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

Share This Article
Leave a Comment