ਨਵੀਂ ਦਿੱਲੀ : ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਵਿਚਕਾਰਲੀ ਵਾਲੀ ਸੀਟ ਦੀ ਬੁਕਿੰਗ ਨਾਂ ਰੋਕਣ ਦੀ ਮੰਗ ਉੱਤੇ ਸੁਣਵਾਈ ਦੌਰਾਨ ਸਿਖਰ ਅਦਾਲਤ ਨੇ ਅੱਜ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ। ਕੋਰਟ ਨੇ ਕਿਹਾ ਕਿ ਤੁਹਾਨੂੰ ਸਿਰਫ ਏਅਰ ਇੰਡੀਆ ਦੀ ਚਿੰਤਾ ਹੈ ਤੇ ਸਾਨੂੰ ਦੇਸ਼ ਦੀ ਚਿੰਤਾ ਹੈ। ਬੰਬੇ ਹਾਈਕੋਰਟ ਦੇ ਮਿਡਲ ਸੀਟ ਖਾਲੀ ਛੱਡਣ ਦੇ ਆਦੇਸ਼ ਨੂੰ ਏਅਰ ਇੰਡਿਆ ਅਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੋਤੀ ਦਿੱਤੀ ਸੀ।
ਇਸ ਪਟਿਸ਼ਨ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਐਸਏ ਬੋਬੜੇ ਨੇ ਏਅਰ ਇੰਡੀਆ ਨੂੰ ਨਿਰਦੇਸ਼ ਦਿੱਤਾ ਕਿ ਉਹ ਅਗਲੇ 10 ਦਿਨਾਂ ਤੱਕ ਨਾਨ ਸ਼ਡਿਊਲ ਵਿਦੇਸ਼ੀ ਉਡਾਣਾਂ ਲਈ ਮਿਡਲ ਸੀਟ ਬੁੱਕ ਕਰ ਸਕਦੀ ਹੈ ਪਰ 10 ਦਿਨਾਂ ਬਾਅਦ ਉਸਨੂੰ ਬੰਬੇ ਹਾਈਕੋਰਟ ਦੇ ਉਸ ਆਦੇਸ਼ ਦਾ ਪਾਲਣ ਕਰਨਾ ਹੋਵੇਗਾ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ , ਤੁਹਾਨੂੰ ਸਿਰਫ ਆਪਣੇ ਏਅਰ ਇੰਡਿਆ ਦੀ ਚਿੰਤਾ ਹੈ , ਤੁਹਾਨੂੰ ਆਪਣੇ ਲੋਕਾਂ ਦੀ ਸਿਹਤ ਦੀ ਚਿੰਤਾ ਹੋਣੀ ਚਾਹੀਦੀ ਹੈ ਸਾਨੂੰ ਲੋਕਾਂ ਦੀ ਚਿੰਤਾ ਹੈ।