CM ਮਾਨ ਪਹੁੰਚੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਦੇ ਘਰ, ਪਰਿਵਾਰ ਨੂੰ ਸੋਂਪਿਆ 1 ਕਰੋੜ ਰੁਪਏ ਦਾ ਚੈੱਕ

Rajneet Kaur
2 Min Read

ਮਾਨਸਾ: CM  ਮਾਨ ਸਰਹੱਦ ‘ਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ।  ਦਸ ਦਈਏ ਕਿ  ਦੋ ਦਿਨ ਪਹਿਲਾਂ CM ਮਾਨ ਨੇ ਅਗਨੀਵੀਰ ਨੂੰ ਗਾਰਡ ਆਫ ਆਨਰ ਨਾ ਦਿਤੇ ਜਾਣ ਮਗਰੋਂ ਸ਼ਹੀਦ ਦੇ ਪ੍ਰਵਾਰ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਸੀ।  ਪੀੜਤ ਪ੍ਰਵਾਰ ਨੂੰ ਮਿਲਣ ਤੋਂ ਬਾਅਦ CM ਮਾਨ ਨੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ।

ਦਸਣਯੋਗ ਹੈ ਕਿ  ਅੰਮ੍ਰਿਤਪਾਲ ਸਿੰਘ 10 ਦਸੰਬਰ 2022 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। 11 ਅਕਤੂਬਰ ਨੂੰ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ।

CM  ਮਾਨ ਨੇ ਕਿਹਾ ਕਿ ਅਸੀਂ ਜਾਨ ਵਾਪਸ ਨਹੀਂ ਲਿਆ ਸਕਦੇ, ਪਰ ਇਸ ਰਾਸ਼ੀ ਨਾਲ ਪ੍ਰਵਾਰ ਨੂੰ ਆਰਥਕ ਪੱਖੋਂ ਮਦਦ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ 6 ਮਹੀਨਿਆਂ ਵਿਚ ਮਿਲਟਰੀ ਪੱਧਰ ਦੀ ਸਿਖਲਾਈ ਕਿਵੇਂ ਦਿਤੀ ਜਾ ਸਕਦੀ ਹੈ? ਇਕ ਪਟਵਾਰੀ ਦੀ ਡੇਢ ਸਾਲ ਦੀ ਟਰੇਨਿੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ‘ਚ 6 ਮਹੀਨੇ ਦੀ ਸਿਖਲਾਈ ਮਗਰੋਂ ਫਿਰ ਸਾਢੇ ਤਿੰਨ ਸਾਲ ਬਾਅਦ ਕਹਿਣਗੇ ਕਿ  ਨੌਕਰੀ ਪੂਰੀ ਹੋ ਗਈ।

ਮੁੱਖ ਮੰਤਰੀ ਨੇ ਦਸਿਆ ਕਿ ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਦੇ ਮਨ ਵਿਚ ਗੁੱਸਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਗਿਆ। ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਅਗਨੀਵੀਰ ਬਾਰੇ ਪਤਾ ਵੀ ਨਹੀਂ ਸੀ। ਉਨ੍ਹਾਂ ਨੇ ਤਾਂ ਅਪਣੇ ਪੁੱਤਰ ਨੂੰ ਫ਼ੌਜ ਵਿਚ ਭੇਜਿਆ ਸੀ। ਸਰਕਾਰ ਵਲੋਂ ਉਸ ਨੂੰ ਉਹੀ ਫ਼ੌਜ ਦੀ ਵਰਦੀ ਦਿਤੀ ਗਈ ਜੋ ਬਾਕੀਆਂ ਨੂੰ ਦਿਤੀ ਜਾਂਦੀ ਸੀ ਅਤੇ ਹਥਿਆਰ ਵੀ ਉਹੀ ਦਿਤੇ ਪਰ ਜਵਾਨਾਂ ਦੀਆਂ ਸ਼ਹੀਦੀਆਂ ਵਿਚ ਫਰਕ ਪਾ ਦਿਤਾ।

- Advertisement -

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਮਾਮਲੇ ‘ਤੇ ਕੇਂਦਰ ਕੋਲ ਸਖ਼ਤ ਇਤਰਾਜ਼ ਉਠਾਏਗੀ।  ਉਨ੍ਹਾਂ ਕਿਹਾ ਕਿ ਇਹ ਸੱਭ ਨੀਤੀਆਂ ਬਣਾਉਣ ਵਾਲਿਆਂ ਦਾ ਕੰਮ ਹੈ। ਜਿਨ੍ਹਾਂ ਨੂੰ ਸ਼ਹਾਦਤ ਦਾ ਹੀ ਨਹੀਂ ਪਤਾ। ਮੈਂ ਰੱਖਿਆ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਮਸਲਾ ਚੁੱਕਾਂਗਾ। ਰੱਖਿਆ ਮੰਤਰਾਲੇ ਕੋਲ 60 ਫ਼ੀਸਦੀ ਫੰਡ ਹੈ ਪਰ ਸਰਹੱਦ ਦੀ ਰਾਖੀ ਕਰਨ ਵਾਲਿਆਂ ਲਈ ਵੀ ਸਮਝੌਤੇ ਕੀਤੇ ਗਏ ਹਨ। ਸੀ।

Share this Article
Leave a comment