ਨਿਊਜ਼ ਡੈਸਕ : ਪਾਕਿਸਤਾਨ ਵਿਚ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਲਾਹੌਰ ਤੋਂ ਕਰਾਚੀ ਜਾ ਰਿਹਾ ਪੀਆਈਏ ਦਾ ਇਕ ਜਹਾਜ਼ ਕਰਾਚੀ ਦੇ ਹਵਾਈ ਅੱਡੇ ਨੇੜੇ ਕਰੈਸ਼ ਹੋ ਗਿਆ। ਏ 320 ਜਹਾਜ਼ ਵਿਚ ਤਕਰੀਬਨ ਸੌ ਯਾਤਰੀ ਸਨ। ਇਸ ਹਾਦਸੇ ਵਿੱਚ 90 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ 88 ਯਾਤਰੀ ਅਤੇ ਚਾਲਕ ਦਲ ਦੇ 10 ਮੈਂਬਰ ਸਵਾਰ ਸਨ।
https://www.instagram.com/p/CAfI7eKhaAo/?utm_source=ig_web_copy_link
ਖਬਰਾਂ ਅਨੁਸਾਰ, ਲਾਹੌਰ ਤੋਂ ਉਡਾਣ ਭਰ ਰਹੀ ਪੀਆਈਏ ਦੀ ਏਅਰਬੱਸ ਏ 320 ਜਹਾਜ ਨੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਤੋਂ ਇਕ ਮਿੰਟ ਪਹਿਲਾਂ ਮਲੀਰ ਦੇ ਮਾਡਲ ਕਾਲੋਨੀ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਖੇਤਰ ਦੇ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਬਹੁਤ ਨੁਕਸਾਨ ਹੋਇਆ ਹੈ
Update #PIA Incident:
Pak Army Aviation helicopters flown for damage assessment and rescue efforts.
Urban Search & Rescue Teams are being sent on site for rescue efforts.
— DG ISPR (@OfficialDGISPR) May 22, 2020