ਟੈਕਸਾਸ: ਆਸਟਰੀਆ ਦੀ ਰਾਜਕੁਮਾਰੀ ਮਾਰੀਆ ਗਲਿਟਜਾਇਨ ਦਾ 31 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮਾਰੀਆ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਭਾਰਤੀ ਮੂਲ ਦੇ ਸ਼ੈਫ ਰਿਸ਼ੀ ਰੂਪ ਸਿੰਘ ਨਾਲ ਵਿਆਹ ਕਰਵਾਇਆ ਸੀ। ਫਾਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਮਾਰੀਆ ਗਲਿਟਜਾਇਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਹਿਊਸਟਨ ਵਿੱਚ ਰਹਿੰਦੀ ਸੀ।
ਇੰਨੀ ਘੱਟ ਉਮਰ ਵਿੱਚ ਮਾਰੀਆ ਦੇ ਦੁਨੀਆ ਛੱਡ ਜਾਣ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ। ਮਾਰੀਆ ਦਾ ਦੇਹਾਂਤ 4 ਮਈ ਨੂੰ ਹੋਇਆ ਸੀ ਪਰ ਚਾਰ ਦਿਨ ਬਾਅਦ ਹਿਊਸਟਨ ਦੇ ਫੋਰੈਸਟ ਪਾਰਕ ਕਬਰਿਸਤਾਨ ਵਿੱਚ ਉਨ੍ਹਾਂ ਨੂੰ ਦਫਨਾਇਆ ਗਿਆ। ਮਾਰੀਆ ਆਪਣੇ ਪਿੱਛੇ ਦੋ ਸਾਲ ਦੇ ਬੱਚੇ ਨੂੰ ਛੱਡ ਗਈ ਹਨ।
ਮਾਰੀਆ ਹਿਊਸਟਨ ਵਿੱਚ ਇੰਟੀਰਿਅਰ ਡਿਜ਼ਾਇਨਰ ਦਾ ਕੰਮ ਕਰਦੀ ਸਨ। ਉਨ੍ਹਾਂ ਨੇ ਸਾਲ 2017 ਵਿੱਚ ਭਾਰਤੀ ਮੂਲ ਦੇ ਸ਼ੈਫ ਰਿਸ਼ੀ ਰੂਪ ਸਿੰਘ ਨਾਲ ਵਿਆਹ ਕੀਤਾ ਸੀ,ਦੋਵਾਂ ਦਾ ਦੋ ਸਾਲ ਦਾ ਇੱਕ ਪੁੱਤਰ ਵੀ ਹੈ।
ਮਾਰੀਆ ਦਾ ਜਨਮ ਸਾਲ 1988 ਵਿੱਚ ਲਕਜੇਮਬਰਗ ਵਿੱਚ ਹੋਇਆ ਸੀ। ਉਹ ਜਦੋਂ ਪੰਜ ਸਾਲ ਦੀ ਸਨ ਜਦੋਂ ਰੂਸ ਚੱਲੀ ਗਈ ਸਨ। ਗਰੈਜੁਏਸ਼ਨ ਪੂਰੀ ਕਰਨ ਤੋਂ ਬਾਅਦ ਮਾਰੀਆ ਨੇ ਬੈਲਜਿਅਮ ਦੇ ਆਰਟ ਐਂਡ ਡਿਜ਼ਾਇਨ ਕਾਲਜ ਤੋਂ ਅੱਗੇ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸ਼ਿਕਾਗੋ, ਇਲਿਨੋਇਸ ਅਤੇ ਬਰਸੇਲਸ ਵਰਗੀ ਥਾਵਾਂ ‘ਤੇ ਆਪਣੀ ਜ਼ਿੰਦਗੀ ਗੁਜ਼ਾਰੀ।